ਅਰਵਿੰਦ ਕੇਜਰੀਵਾਲ ਖਿਲਾਫ ਬਿਆਨਬਾਜੀ ਦਾ ਮਾਮਲਾ
ਹੁਣ ਅਲਕਾ ਲਾਂਬਾ ਨੇ ਵੀ ਕੀਤਾ ਹਾਈਕੋਰਟ ਦਾ ਰੁਖ
ਐਫਆਈਆਰ ਨੂੰ ਰੱਦ ਕਰਨ ਦੀ ਕੀਤੀ ਮੰਗ
ਪੜ੍ਹੋ ਕਦੋਂ ਹੋਵੇਗੀ ਮਾਮਲੇ ਦੀ ਸੁਣਵਾਈ
ਚੰਡੀਗੜ੍ਹ,2 ਮਈ(ਵਿਸ਼ਵ ਵਾਰਤਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਬਿਆਨਬਾਜੀ ਕਰਨ ਨੂੰ ਲੈ ਕੇ ਰੋਪੜ੍ਹ ਦੇ ਥਾਣੇ ਵਿੱਚ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਖਿਲਾਫ ਐਫਾਆਈਆਰ ਦਰਜ ਕੀਤੀ ਗਈ ਹੈ। ਇਸ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਲੈ ਕੇ ਅਲਕਾ ਲਾਂਬਾ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ। ਪਟੀਸ਼ਨ ਵਿੱਚ ਅਲਕਾ ਲਾਂਬਾ ਨੇ ਐਫਆਈਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੀ ਸੁਣਵਾਈ 5 ਮਈ ਨੂੰ ਹੋਵੇਗੀ। ਇਹ ਵੀ ਜਿਕਰਯੋਗ ਹੈ ਕਿ ਇਸਦੇ ਨਾਲ ਹੀ ਮਿਲਦੇ ਜੁਲਦੇ ਇੱਕ ਹੋਰ ਵੱਖਰੇ ਮਾਮਲੇ ਵਿੱਚ ਅੱਜ ਕਵੀ ਕੁਮਾਰ ਵਿਸ਼ਵਾਸ਼ ਨੂੰ ਹਾਈਕੋਰਟ ਵੱਲੋਂ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਗਈ ਹੈ।ਕੁਮਾਰ ਵਿਸ਼ਵਾਸ਼ ਖਿਲਾਫ ਵੀ ਰੋਪੜ੍ਹ ਦੀ ਹੀ ਥਾਣੇ ਵਿੱਚ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਬਿਆਨਬਾਜੀ ਕਰਨ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਹੈ।