ਅਮੁੱਲ ਅਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ
ਪੜ੍ਹੋ ਪ੍ਰਤੀ ਲੀਟਰ ਕਿੰਨੇ ਰੁਪਏ ਦਾ ਹੋਇਆ ਵਾਧਾ ਅਤੇ ਕਦੋਂ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)- ਅਮੁੱਲ ਅਤੇ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਏ ਜਾਣ ਤੋਂ ਬਾਅਦ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵੇਰਕਾ ਨੇ ਪ੍ਰਤੀ ਲੀਟਰ 2 ਰੁਪਏ ਕੀਮਤ ਦਾ ਵਾਧਾ ਕੀਤਾ ਹੈ। ਇਹ ਨਵੀਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋ ਜਾਣਗੀਆਂ।