ਅਮੁਲ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਦਾ ਵਾਧਾ
ਦਿੱਲੀ/ਚੰਡੀਗੜ੍ਹ, 3 ਜੂਨ (ਵਿਸ਼ਵ ਵਾਰਤਾ):-:ਲੋਕ ਸਭਾ ਚੋਣਾਂ ਤੋਂ ਬਾਅਦ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਈ ਹੈ। ਵੋਟਾਂ ਤੋਂ ਇਕ ਦਿਨ ਬਾਅਦ ਹੀ ਦੇਸ਼ ‘ਚ ਦੁੱਧ ਦੀ ਪ੍ਰਮੁੱਖ ਵਿਕਰੇਤਾ ਕੰਪਨੀ ਅਮੁਲ ਨੇ 2 ਰੁਪਏ ਪ੍ਰਤੀ ਕਿੱਲੋ ਮਗਰ ਵਾਧਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ‘ਚ ਹੋਏ ਇਸ ਵਾਧੇ ਨਾਲ ਆਮ ਲੋਕਾਂ ਦੀ ਜੇਬ ‘ਤੇ ਵਾਧੂ ਭਰ ਪਵੇਗਾ। ਇਸ ਤੋਂ ਪਹਿਲਾਂ ਪੰਜਾਬ ‘ਚ ਦੁੱਧ ਦੀ ਪ੍ਰਮੁੱਖ ਵਿਕਰੇਤਾ ਕੰਪਨੀ ਵੇਰਕਾ ਨੇ 2 ਪ੍ਰਤੀ ਕਿਲੋ ਮਗਰ ਵਾਧਾ ਕੀਤਾ ਸੀ।