ਚੰਡੀਗੜ• 6 ਨਵੰਬਰ 2017. ਪੰਜਾਬ ਵਿੱਚ ਨਵੇਂ ਉੱਭਰਦੇ ਗਾਇਕਾਂ ਦੀ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਨਾਲ ਹੀ ਪੰਜਾਬੀ ਇੰਡਸਟਰੀ ਵੀ ਵੱਧ ਰਹੀ ਹੈ। ਵੱਡੇ ਬਜਟ ਦੀਆਂ ਅੱਖਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਵੀਡੀਓ,ਜਿਨ•ਾਂ ਵਿੱਚ ਨਵੇਂ ਤਕਨੀਕੀ ਉਪਕਰਣ ਇਸਤੇਮਾਲ ਕੀਤੇ ਜਾਂਦੇ ਹਨ ਅਤੇ ਵਿਦੇਸ਼ਾਂ ਵਿੱਚ ਮਨਮੋਹਕ ਲੋਕੇਸ਼ਨ ਤੇ ਕੀਤੇ ਗਏ ਸ਼ੂਟ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਆਮ ਹੋ ਗਏ ਹਨ। ਅੱਜ-ਕੱਲ ਸੰਗੀਤ ਲੇਬਲ ਅਤੇ ਸੰਗੀਤ ਨਿਰਦੇਸ਼ਕਾਂ ਲਈ ਇਸ ਚਕਾਚੌਂਦ ਵਾਲੀ ਇੰਡਸਟਰੀ ਵਿੱਚ ਅਸਲੀ ਟੈਲੇੰਟ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਗਾਇਕ ਅਮਰ ਸੈਂਬੀ ਅਜਿਹਾ ਹੀ ਇੱਕ ਟੈਲੇੰਟ ਹੈ ਜੋ ਕਿ ਲੈ ਕੇ ਆ ਰਿਹਾ ਹੈ ਆਪਣਾ ਪਹਿਲਾ ਮਿਊਜ਼ਿਕ ਵੀਡੀਓ ‘ਅਣਖੀ’। ਇਸ ਗੀਤ ਦਾ ਲਾਂਚ ਈਵੇਂਟ ਸ਼ਹਿਰ ਵਿੱਚ ਪ੍ਰਮੁੱਖ ਗਾਇਕ ਸ਼ੈਰੀ ਮਾਨ, ਮਿਲਿੰਦ ਗਾਬਾ ਅਤੇ ਮਲਕੀਤ ਸਿੰਘ ਦੀ ਮੌਜਦਗੀ ਵਿੱਚ ਹੋਇਆ। ਇਹ ਸਾਰੇ ਗਾਇਕ ਅਮਰ ਸੈਂਬੀ ਅਤੇ ਉਸਦੇ ਪਹਿਲੇ ਗੀਤ ‘ਅਣਖੀ’ ਨੂੰ ਸਹਿਯੋਗ ਦੇਣ ਲਈ ਮੌਜੂਦ ਸਨ। ਗੀਤ ਪੀਟੀਸੀ ਮੋਸ਼ਨ ਪਿਕਚਰਸ ਅਤੇ ਬਲੂ 9 ਪ੍ਰੋਡਕਸ਼ਨਸ ਦੀ ਸਾਂਝੀ ਪੇਸ਼ਕਸ਼ ਹੈ। ‘ਅਣਖੀ’ ਦਾ ਨਿਰਮਾਣ ਕੀਤਾ ਗਿਆ ਹੈ ਸੁਖਪ੍ਰੀਤ ਮਲਹੋਤਰਾ ਵਲੋਂ। ਵੀਡੀਓ ਪ੍ਰੋਜੈਕਟ ਹੈ ਤਰਨ ਬਜਾਜ ਦਾ ਜਿਸਨੂੰ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਹੈ ਫਰੇਮ ਸਿੰਘ ਨੇ। ਇਸ ਗੀਤ ਦੇ ਸਾਰੇ ਰਚਨਾਤਮਕ ਇੰਪੁਟਸ ਤਾਰਨ ਬਜਾਜ ਦੀ ਅਗਵਾਈ ਵਿਚ ਦਿੱਤੇ ਗਏ। ਗੀਤ ਨੂੰ ਸੰਗੀਤ ਦਿੱਤਾ ਹੈ d ਸੰਗੀਤ ਨਿਰਦੇਸ਼ਕ ਬੀਟ ਮਿਨਿਸਟਰ ਨੇ। ਗੀਤ ਦੇ ਬੋਲ ਲਿਖੇ ਹਨ ਲਵਲੀ ਨੂਰ ਨੇ। ‘ਅਣਖੀ’ ਦੀ ਵੀਡੀਓ ਪੂਰੀ ਤਰ•ਾਂ ਰਚਨਾਤਮਕ ਹੈ ਅਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸ਼ੂਟ ਕੀਤੀ ਗਈ ਹੈ। ਗਾਇਕ ਅਮਰ ਸੈਂਬੀ ਨੇ ਕਿਹਾ ਕਿ, “ਮੈਂ ਆਪਣੇ ਡੇਬਿਊ ਲਈ ਬਹੁਤ ਉਤਸਾਹਿਤ ਹਾਂ ਅਤੇ ਉਮੀਦ ਕਰਦਾ ਹਾਂ ਕਿ ਦਰਸ਼ੱਕ ਮੈਨੂੰ ਅਤੇ ਮੇਰੀ ਕਲਾ ਨੂੰ ਅਪਣਾਉਣਗੇ। ਮੈਂ ਆਪਣੇ ਪਹਿਲੇ ਗੀਤ ‘ਅਣਖੀ’ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਅਤੇ ਮੇਰਾ ਪਰਿਵਾਰ ਪੀਟੀਸੀ ਟੀਮ ਦੇ ਧੰਨਵਾਦੀ ਹਾਂ। ਇਸ ਟੀਮ ਨਾਲ ਕੰਮ ਕਰਨਾ ਸ਼ਾਨਦਾਰ ਸੀ।“ਨਿਰਮਾਤਾ ਸੁਖਪ੍ਰੀਤ ਮਲਹੋਤਰਾ ਨੇ ਕਿਹਾ ਕਿ, “ਇਸ ਗੀਤ ਨੂੰ ਸ਼ੂਟ ਕਰਦੇ ਅਸੀਂ ਬਹੁਤ ਚੰਗਾ ਸਮਾਂ ਬਿਤਾਇਆ। ਗੀਤ ਦੇ ਬੋਲ ਬਹੁਤ ਸ਼ਾਨਦਾਰ ਲਿਖੇ ਗਏ ਹਨ ਅਤੇ ਅਮਰ ਦੀ ਆਵਾਜ਼ ਨੇ ਇਸ ਵਿੱਚ ਹੋਰ ਜਾਨ ਪਾ ਦਿੱਤੀ ਹੈ। ਮੈਨੂੰ ਲੱਗਦਾ ਹੈ ਕਿ ਦਰਸ਼ੱਕ ‘ਅਣਖੀ’ ਨੂੰ ਬਹੁਤ ਪਿਆਰ ਦੇਣਗੇ ਅਤੇ ਥੋੜੇ ਹੀ ਸਮੇਂ ਵਿੱਚ ਉਹ ਇਸ ਗੀਤ ਦੇ ਆਦੀ ਹੋ ਜਾਣਗੇ।“
ਰਾਜੀ ਐਮ ਸ਼ਿੰਦੇ, ਪੀਟੀਸੀ ਨੈੱਟਵਰਕ ਦੀ ਸੀਈਓ ਨੇ ਕਿਹਾ, “ਪੰਜਾਬੀ ਇੰਡਸਟਰੀ ਬਹੁਤ ਤੇਜੀ ਨਾਲ ਵੱਧ ਰਹੀ ਹੈ ਅਤੇ ਇੱਥੇ ਬਹੁਤ ਸਾਰਾ ਟੈਲੇੰਟ ਹੈ। ਅਸੀਂ ਨੌਜਵਾਨ ਟੈਲੇੰਟ ਨੂੰ ਇੱਕ ਪਲੇਟਫਾਰਮ ਦੇ ਰਹੇ ਹਾਂ। ਗਾਇਕ ਅਮਰ ਸੈਂਬੀ ਬਹੁਤ ਟੈਲੇਂਟਿਡ ਹੈ ਅਤੇ ਉਸਨੇ ਇਹ ‘ਅਣਖੀ’ ਗੀਤ ਬਹੁਤ ਖੂਬਸੂਰਤੀ ਨਾਲ ਗਾਇਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ੱਕ ਅਮਰ ਸੈਂਬੀ ਅਤੇ ਉਸਦੀ ਆਵਾਜ਼ ਨੂੰ ਜ਼ਰੂਰ ਪਸੰਦ ਕਰਨਗੇ।ਨਿਰਮਾਤਾ ਤਰਨ ਬਜਾਜ ਨੇ ਕਿਹਾ, “ਰਚਨਾਤਮਕ ਤਰੀਕੇ ਪੱਖੋਂ ‘ਅਣਖੀ’ ਗੀਤ ਬਾਕੀ ਗੀਤਾਂ ਨਾਲੋਂ ਵੱਖਰਾ ਹੈ, ਇਸ ਗੀਤ ਦੀ ਆਪਣੀ ਇੱਕ ਅਲੱਗ ਸ਼੍ਰੇਣੀ ਹੈ। ਸਰੋਤਿਆਂ ਨੂੰ ਬੀਟ ਮਿਨਿਸਟਰ ਵਲੋਂ ਦਿੱਤਾ ਸੰਗੀਤ ਬਹੁਤ ਪਸੰਦ ਆਵੇਗਾ। ਮੈਨੂੰ ਉਮੀਦ ਹੈ ਕਿ ਅਮਰ ਸੈਂਬੀ ਦਾ ਇਹ ਡੇਬਿਊ ਗੀਤ ਬਹੁਤ ਹਿੱਟ ਹੋਵੇਗਾ।“