ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ 11 ਸਾਲਾ ਬੱਚੇ ਦੀ ਇ`ਕ ਅਜਿਹੀ ਇੱਛਾ ਨੂੰ ਪੂਰਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ। ਦਰਅਸਲ ਵਰਜੀਨੀਆ ਦੇ ਰਹਿਣ ਵਾਲੇ 11 ਸਾਲਾ ਬੱਚੇ ਨੇ ਵ੍ਹਾਈਟ ਹਾਊਸ ਦੀ ਘਾਹ ਵੱਢਣ ਦੀ ਅਨੋਖੀ ਇੱਛਾ ਰੱਖੀ ਅਤੇ ਟਰੰਪ ਨੇ ਉਸ ਦੀ ਇਹ ਇੱਛਾ ਪੂਰੀ ਕੀਤੀ।
ਫਰੈਂਕ ਨਾਂ ਦੇ ਇਸ ਬੱਚੇ ਦੀ ਇੱਛਾ ਸੀ ਕਿ ਉਹ ਵ੍ਹਾਈਟ ਹਾਊਸ ਦੇ ਲੋਨ ਦੀ ਘਾਹ ਵੱਢੇ। ਟਰੰਪ ਨੇ ਨਾ ਸਿਰਫ ਉਸ ਦੀ ਇਹ ਇੱਛਾ ਪੂਰੀ ਕੀਤੀ, ਸਗੋਂ ਉਸ ਸਮੇਂ ਉੱਥੇ ਮੌਜੂਦ ਰਹਿ ਕੇ ਉਸ ਦੀ ਹੌਂਸਲਾ ਅਫਜਾਈ ਵੀ ਕੀਤੀ ਅਤੇ ਕਿਹਾ, ”ਫਰੈਂਕ ਬਹੁਤ ਵਧੀਆ।”
ਫਰੈਂਕ ਨੇ ਸ਼ੁੱਕਰਵਾਰ ਨੂੰ ਘਾਹ ਵੱਢਣ ‘ਚ ਮਦਦ ਕੀਤੀ। ਉਸ ਨੇ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਲਿਖ ਕੇ ਇਹ ਇੱਛਾ ਜ਼ਾਹਰ ਕੀਤੀ ਸੀ। ਉਸ ਨੇ ਚਿੱਠੀ ਵਿਚ ਇਹ ਵੀ ਲਿਖਿਆ ਸੀ ਕਿ ਉਸ ਨੂੰ ਰਾਸ਼ਟਰਪਤੀ ਦਾ ਬਿਜ਼ਨੈੱਸ ਬੈਕਗਰਾਊਂਡ ਪਸੰਦ ਹੈ ਅਤੇ ਉਸ ਨੇ ਆਪਣੇ ਘਰ ਦੇ ਆਲੇ-ਦੁਆਲੇ ਲੋਨ ਕੇਅਰ ਬਿਜ਼ਨੈੱਸ ਸ਼ੁਰੂ ਕੀਤਾ ਹੈ।