ਅਮਰੀਕਾ ਵਿੱਚ ਫੌਜ ਦਾ ਹੈਲੀਕਾਪਟਰ ਕਰੈਸ਼,ਪਾਇਲਟ ਸਮੇਤ 2 ਦੀ ਮੌਤ
ਦੇਖੋ ਵੀਡੀਓ
ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਅਮਰੀਕਾ ਦੇ ਅਲਬਾਮਾ ਵਿੱਚ ਇੱਕ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਡਾਊਨਟਾਊਨ ਹੰਟਸਵਿਲੇ ਤੋਂ ਲਗਭਗ 10 ਮੀਲ ਦੂਰ ਅਲਬਾਮਾ-ਟੈਨਸੀ ਸਰਹੱਦ ਨੇੜੇ ਹਾਈਵੇਅ 53 ‘ਤੇ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ ਇਹ ਟੈਨੇਸੀ ਨੈਸ਼ਨਲ ਗਾਰਡ ਦਾ UH-60 ਹੈਲੀਕਾਪਟਰ ਸੀ ਜੋ ਰੁਟੀਨ ਟਰੇਨਿੰਗ ‘ਤੇ ਸੀ। ਅਮਰੀਕਾ ਦੇ ਸਮੇਂ ਮੁਤਾਬਕ ਮੈਡੀਸਨ ਦੇ ਪੁਲਿਸ ਅਧਿਕਾਰੀਆਂ ਨੂੰ ਕਰੀਬ 3 ਵਜੇ 911 ‘ਤੇ ਹਾਦਸੇ ਦੀ ਸੂਚਨਾ ਦਿੱਤੀ ਗਈ।ਕਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ‘ਚ ਅੱਗ ਲੱਗ ਗਈ ਜਿਸ ਤੋਂ ਕਿਸੇ ਨੂੰ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ ਹੈਲੀਕਾਪਟਰ ਕ੍ਰੈਸ਼ ਕਿਉਂ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਯੂ.ਐੱਚ.-60ਏ ਬਲੈਕ ਹਾਕ ਅਮਰੀਕੀ ਫੌਜ ਦਾ ਇਕ ਹੈਲੀਕਾਪਟਰ ਹੈ ਜੋ ਇਕ ਸਮੇਂ ਹਥਿਆਰਾਂ ਸਮੇਤ 11 ਸੈਨਿਕਾਂ ਨੂੰ ਲਿਜਾ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਸਮਰੱਥਾ 14 ਸੈਨਿਕਾਂ ਦੀ ਹੈ।
VIDEO- TWITTER