ਫਲੋਰਿਡਾ, 12 ਸਤੰਬਰ – ਅਮਰੀਕਾ ਵਿਚ ਆਇਆ ਸ਼ਕਤੀਸ਼ਾਲੀ ਤੂਫਾਨ ‘ਇਰਮਾ’ ਹੁਣ ਸ਼ਾਂਤ ਪੈ ਗਿਆ ਹੈ, ਪਰ ਇਹ ਆਪਣੇ ਪਿਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੂਫਾਨ ਨੇ ਫਲੋਰਿਡਾ ਵਿਚ ਸਭ ਤੋਂ ਵੱਧ ਤਬਾਹੀ ਮਚਾਈ ਹੈ| ਫਲੋਰਿਡਾ ਵਿਖੇ ਲਗਪਗ 40 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ|
ਇਸ ਦੌਰਾਨ ਤੂਫਾਨ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਪ੍ਰਸਾਸਨ ਵੱਲੋਂ ਕਮਰ ਕਸੀ ਗਈ ਹੈ| ਕਈ ਸਿੱਖ ਅਤੇ ਹਿੰਦੂ ਸੰਗਠਨ ਵੀ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ| ਇਨ੍ਹਾਂ ਸੰਗਠਨਾਂ ਵੱਲੋਂ ਪੀੜਤ ਲੋਕਾਂ ਲਈ ਭੋਜਨ ਸਮੱਗਰੀ ਤੋਂ ਇਲਾਵਾ ਹੋਰ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ|
ਫਲੋਰਿਡਾ ਵਿਚ ਸਮੁੰਦਰੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਸਮੁੰਦਰ ਦੀਆਂ ਉਚੀਆਂ-ਉਚੀਆਂ ਲਹਿਰਾਂ ਨੇ ਲੋਕਾਂ ਦੇ ਘਰ ਢਹਿ-ਢੇਰੀ ਕਰ ਦਿੱਤੇ ਹਨ| ਇਸ ਤੋਂ ਇਲਾਵਾ ਸਮੁੰਦਰ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿਚ ਦਾਖਲ ਹੋ ਗਿਆ ਹੈ|
ਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲੋਰਿਡਾ ਨੂੰ ਇਸ ਤੂਫਾਨ ਤੋਂ ਉਭਰਨ ਵਿਚ ਕਾਫੀ ਸਮਾਂ ਲੱਗੇਗਾ|
Latest News : Guyana ਵਿੱਚ ਨਿੱਘੇ ਸੁਆਗਤ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ
Latest News : Guyana ਵਿੱਚ ਨਿੱਘੇ ਸੁਆਗਤ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ Georgetown, 20 ਨਵੰਬਰ...