ਵਾਸ਼ਿੰਗਟਨ, 2 ਅਕਤੂਬਰ : ਅਮਰੀਕਾ ਦੇ ਇਕ ਕਸੀਨੋ ਵਿਚ ਗੋਲੀਬਾਰੀ ਦੌਰਾਨ ਗੋਲੀਬਾਰੀ ਵਿਚ 20 ਲੋਕ ਮਾਰੇ ਗਏ, ਜਦੋਂ ਕਿ 100 ਹੋਰ ਜ਼ਖਮੀ ਹੋ ਗਏ| ਇਹ ਘਟਨਾ ਲਾਸ ਵੇਗਾਸ ਦੀ ਹੈ, ਜਿਥੇ ਇਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ| ਗੋਲੀਬਾਰੀ ਤੋਂ ਬਾਅਦ ਇਥੇ ਇਕੱਠੇ ਹੋਏ ਲੋਕਾਂ ਵਿਚ ਹਫੜਾ-ਤਫੜੀ ਮਚ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਖੂਨ ਨਾਲ ਲਥਪਥ ਲੋਕ ਧਰਤੀ ‘ਤੇ ਡਿੱਗ ਪਏ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ|
ਇਸ ਦੌਰਾਨ ਪੁਲਿਸ ਨੇ ਇਕ ਹਮਲਾਵਰ ਨੂੰ ਮਾਰ ਮੁਕਾਇਆ ਹੈ| ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਸਹਿਮ ਦਾ ਮਾਹੌਲ ਹੈ| ਪੁਲਿਸ ਨੇ ਸਥਿਤੀ ਨੂੰ ਕਾਬੂ ਵਿਚ ਕਰ ਲਿਆ ਹੈ| ਦੂਸਰੇ ਪਾਸੇ ਇਸ ਘਟਨਾ ਦੀ ਦੁਨੀਆ ਭਰ ਵਿਚ ਨਿੰਦਾ ਕੀਤੀ ਜਾ ਰਹੀ ਹੈ|
America ‘ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ
America 'ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ ਹਾਦਸੇ 'ਚ 10 ਦੀ ਮੌਤ ਅਤੇ...