ਅਮਰੀਕਾ ਦੇ ਮਰਸਡ ਕਾਊਂਟੀ ਵਿੱਚ ਭਾਰਤੀ ਮੂਲ ਦੇ 4 ਵਿਅਕਤੀਆਂ ਨੂੰ ਕੀਤਾ ਗਿਆ ਅਗਵਾ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਅਮਰੀਕਾ ਦੇ ਮਰਸਿਡ ਕਾਊਂਟੀ ਤੋਂ ਆ ਰਹੀ ਹੈ ਜਿੱਥੇ ਬੀਤੇ ਕੱਲ੍ਹ ਇੱਕ ਅੱਠ ਮਹੀਨਿਆਂ ਦੀ ਬੱਚੀ ਸਮੇਤ ਚਾਰ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਅਗਵਾ ਕਰ ਲਿਆ ਗਿਆ। ਮਰਸਡ ਕਾਉਂਟੀ ਸ਼ੈਰਿਫ ਦੇ ਵਿਭਾਗ ਨੇ ਕਿਹਾ ਕਿ ਜਿਸ ਵਿਅਕਤੀ ਨੇ ਉਨ੍ਹਾਂ ਨੂੰ ਅਗਵਾ ਕੀਤਾ ਹੈ, ਉਹ ਹਥਿਆਰਬੰਦ ਅਤੇ ਖਤਰਨਾਕ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਗਵਾ ਕੀਤ ਗਏ ਵਿਅਕਤੀਆਂ ਦੀ ਪਛਾਣ ਆਰੋਹੀ ਢੇਰੀ , ਉਸਦੀ ਮਾਂ ਜਸਲੀਨ ਕੌਰ (27 ਸਾਲ), ਉਸਦੇ ਪਿਤਾ ਜਸਦੀਪ ਸਿੰਘ (36 ਸਾਲ) ਅਤੇ ਉਸਦਾ ਚਾਚਾ ਅਮਨਦੀਪ ਸਿੰਘ (39-) ਵਜੋਂ ਹੋਈ ਹੈ।