ਅਮਰੀਕਾ ‘ਚ 6 ਸਾਲਾ ਬੱਚੇ ਨੇ ਮਹਿਲਾ ਅਧਿਆਪਕਾ ਨੂੰ ਮਾਰੀ ਗੋਲੀ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)-ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਗੋਲੀਬਾਰੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 6 ਸਾਲ ਦੇ ਬੱਚੇ ਨੇ ਕਲਾਸ ਦੇ ਅੰਦਰ ਅਧਿਆਪਕ ਨੂੰ ਗੋਲੀ ਮਾਰ ਦਿੱਤੀ। ਅਧਿਆਪਕਾ ਔਰਤ ਹੈ ਅਤੇ ਉਸ ਦੀ ਉਮਰ 30 ਸਾਲ ਦੇ ਕਰੀਬ ਹੈ। ਫਿਲਹਾਲ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਚੇ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਘਟਨਾ ਸ਼ਨੀਵਾਰ ਨੂੰ ਰਿਕਨੇਕ ਐਲੀਮੈਂਟਰੀ ਸਕੂਲ ਵਿੱਚ ਵਾਪਰੀ। ਉਸ ਸਮੇਂ ਅਧਿਆਪਕ ਅਤੇ ਬੱਚੇ ਕਲਾਸ ਵਿਚ ਸਨ। ਪੁਲਸ ਮੁਖੀ ਸਟੀਵ ਡਰਿਊ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਹ ਕੋਈ ਹਾਦਸਾ ਨਹੀਂ ਸੀ। ਬੱਚੇ ਨੇ ਜਾਣਬੁੱਝ ਕੇ ਅਧਿਆਪਕ ‘ਤੇ ਗੋਲੀ ਚਲਾਈ। ਉਸ ਨੇ ਅਜਿਹਾ ਪੂਰੀ ਕਲਾਸ ਦੇ ਸਾਹਮਣੇ ਅਧਿਆਪਕ ਨਾਲ ਝਗੜੇ ਕਾਰਨ ਕੀਤਾ। ਫਿਲਹਾਲ ਕੇਸ ਨੂੰ ਸੰਭਾਲਣ ਲਈ ਵਕੀਲਾਂ ਦੀ ਸਲਾਹ ਲਈ ਜਾ ਰਹੀ ਹੈ।ਅਧਿਆਪਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਡ