ਅਮਰੀਕਾ : ਓਰੇਗਨ ਦੇ ਤੱਟ ‘ਤੇ ਆਇਆ 6.0 ਤੀਬਰਤਾ ਦਾ ਭੂਚਾਲ
ਚੰਡੀਗੜ੍ਹ, 31ਅਕਤੂਬਰ(ਵਿਸ਼ਵ ਵਾਰਤਾ) : ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਅਮਰੀਕਾ ਦੇ ਓਰੇਗਨ ਸੂਬੇ ਦੇ ਬੈਂਡਨ ਤੋਂ 279 ਕਿਲੋਮੀਟਰ ਪੱਛਮ ਵਿਚ 6.0 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੁੱਧਵਾਰ ਦੁਪਹਿਰ 1:15 ਵਜੇ ਆਏ ਭੂਚਾਲ ਦਾ ਕੇਂਦਰ ਓਰੇਗਨ ਦੇ ਤੱਟ ਤੋਂ 43.544 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 127.799 ਡਿਗਰੀ ਪੱਛਮੀ ਦੇਸ਼ਾਂਤਰ ‘ਤੇ 10.0 ਕਿਲੋਮੀਟਰ ਦੀ ਡੂੰਘਾਈ ਨਾਲ ਤੇ ਸੀ।