ਅਬੋਹਰ : ਹਾਈਵੇਅ ਤੇ ਨੌਜਵਾਨਾਂ ਤੋਂ ਢਾਈ ਲੱਖ ਰੁਪਏ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ
ਅਬੋਹਰ,14ਜੁਲਾਈ(ਵਿਸ਼ਵ ਵਾਰਤਾ)ਅਬੋਹਰ : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਦੀ ਅਗਵਾਈ ਹੇਠ ਸ੍ਰੀ ਅਰੁਨ ਮੁੰਡਨ ਡੀ.ਐਸ.ਪੀ ਅਬੋਹਰ ਸ਼ਹਿਰੀ ਦੇ ਨਿਗਰਾਨੀ ਹੇਠ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਵੱਲੋਂ ਮੌਜਗੜ੍ਹ ਹਾਈਵੇਅ ਤੇ ਨੌਜਵਾਨਾਂ ਤੋਂ ਢਾਈ ਲੱਖ ਰੁਪਏ ਖੋਹ ਕਰਨ ਦੇ ਮਾਮਲੇ ਵਿੱਚ ਜਾਂਚ ਕਰਨ ਤੇ ਇਹ ਮਾਮਲਾ ਝੂਠਾ ਪਾਇਆ ਗਿਆ ਹੈ। ਇਸ ਬਾਰੇ ਸ੍ਰੀ ਅਰੁਨ ਮੁੰਡਨ ਡੀ.ਐਸ.ਪੀ ਅਬੋਹਰ ਸ਼ਹਿਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਥਾਣਾ ਖੂਈਆਂ ਸਰਵਰ ਅਧੀਨ ਮੌਜਗੜ ਹਾਈਵੇਅ ਤੇ ਇੱਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ। ਪ੍ਰੇਮ ਕੁਮਾਰ ਤੇ ਰਾਮ ਕੁਮਾਰ ਜੋ ਕਿ ਮੌਜਗੜ ਦੇ ਹੀ ਰਹਿਣ ਵਾਲੇ ਨੇ ਦੱਸਿਆ ਕਿ ਉਹਨਾਂ ਪਾਸੋਂ ਕਿਸੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਢਾਈ ਲੱਖ ਰੁਪਏ ਦੀ ਨਗਦੀ ਖੋਹ ਕਰ ਲਈ ਗਈ ਹੈ। ਜਦੋਂ ਇਸ ਬਾਰੇ ਪਤਾ ਲੱਗਾ ਤਾਂ ਐੋਸ.ਐਚ.ਓ ਤੇ ਚੌਕੀ ਇੰਚਾਰਜ ਤੁਰੰਤ ਮੌਕਾ ਪਰ ਪੁੱਜੇ ਤੇ ਉਸ ਤੋਂ ਬਾਅਦ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜਿਸਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਢਾਈ ਲੱਖ ਦੀ ਖੋਹ ਕਰਨ ਦੀ ਕਹਾਣੀ ਬਿਲਕੁਲ ਝੂਠੀ ਹੈ। ਜੋ ਇਹਨਾਂ ਦੀ ਆਪਸ ਵਿੱਚ ਪਹਿਲਾਂ ਵੀ ਲੜਾਈ ਚੱਲ ਰਹੀ ਸੀ, ਕਿਸੇ ਘਰੇਲੂ ਮਸਲੇ ਦੇ ਕਾਰਨ ਤੇ ਉਹਦੇ ਚਲਦਿਆਂ ਹੋਇਆਂ ਹੀ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਨੇ ਜਾਣ ਬੁੱਝ ਕੇ ਇਹ ਢਾਈ ਲੱਖ ਰੁਪਏ ਦੀ ਖੋਹ ਕਰਨ ਦਾ ਝੂਠਾ ਵਾਕਿਆ ਬਣਾਉਣ ਦੀ ਕੋਸ਼ਿਸ਼ ਕੀਤੀ। ਜੋ ਮਨਮੀਤ ਉਰਫ ਬਿੱਟੂ ਜਿਸ ਨੂੰ ਦੋਸ਼ੀ ਦੱਸਿਆ ਜਾ ਰਿਹਾ ਸੀ, ਉਸ ਨੂੰ ਇੱਕ ਕੇਸ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਢਾਈ ਲੱਖ ਦੀ ਖੋਜ ਸਬੰਧੀ ਕਿਸੇ ਵੀ ਤਰਾਂ ਦੀ ਸੱਚਾਈ ਸਾਹਮਣੇ ਨਹੀਂ ਆਈ।