ਅਫਗਾਨਿਸਤਾਨ ‘ਚ ਧਮਾਕੇ ‘ਚ ਇਕ ਦੀ ਮੌਤ, 3 ਜ਼ਖਮੀ
ਕੰਧਾਰ, ਅਫਗਾਨਿਸਤਾਨ, 20 ਮਈ (IANS,ਵਿਸ਼ਵ ਵਾਰਤਾ) ਦੱਖਣੀ ਅਫਗਾਨਿਸਤਾਨ ਦੇ ਕੰਧਾਰ ਸੂਬੇ ਦੀ ਰਾਜਧਾਨੀ ਕੰਧਾਰ ਸ਼ਹਿਰ ‘ਚ ਸੋਮਵਾਰ ਨੂੰ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸੂਬਾਈ ਪੁਲਿਸ ਦੇ ਬੁਲਾਰੇ ਅਸਦੁੱਲਾ ਜਮਸ਼ੀਦੀ ਨੇ ਕਿਹਾ ਕਿ ਇਹ ਡਿਵਾਇਸ ਨੂੰ ਇੱਕ ਹੈਂਡਕਾਰਟ ਦੇ ਅੰਦਰ ਲਾਇਆ ਗਿਆ ਸੀ ਅਤੇ ਕੰਧਾਰ ਸ਼ਹਿਰ ਦੇ ਪੁਲਿਸ ਜ਼ਿਲ੍ਹਾ 10 ਵਿੱਚ ਸਵੇਰ ਦੇ ਸਮੇਂ ਵਿਸਵੋਟ ਹੋ ਗਿਆ।ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।