ਚੰਡੀਗੜ•, 3 ਸਤੰਬਰ: ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਵੱਖ ਵੱਖ ਕੈਟੇਗਰੀਆਂ ਦੇ ਅਧਿਕਾਰੀਆਂ ਦੀਆਂ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਤਰੱਕੀਆਂ ਦਾ ਅਮਲ ਪਿਛਲੇ ਇੱਕ ਮਹੀਨੇ ਵਿਚ ਸਿਰੇ ਚਾੜ• ਕੇ ਵਿਭਾਗ ਦੇ ਕੰਮ ਕਾਜ ਵਿਚ ਆਈ ਹੋਈ ਖੜੋਤ ਖਤਮ ਕਰ ਦਿੱਤੀ ਗਈ ਹੈ ਤਾਂ ਕਿ ਇਹ ਸੂਬੇ ਦੇ ਲੋਕਾਂ ਨੂੰ ਬੇਹਤਰੀਨ ਸੇਵਾਵਾਂ ਦੇਣ ਦੇ ਨਾਲ ਨਾਲ ਮਿੱਥੇ ਗਏ ਟੀਚੇ ਸਮੇਂ ਸਿਰ ਹਾਸਲ ਕਰ ਸਕੇ।
ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਵਿਚ ਵਿਭਾਗੀ ਤਰੱਕੀ ਕਮੇਟੀਆਂ ਦੀਆਂ ਮੀਟਿੰਗਾਂ ਕਰ ਕੇ 3 ਮੁੱਖ ਇੰਜਨੀਅਰ, 7 ਨਿਗਰਾਨ ਇੰਜਨੀਅਰ, 3 ਕਾਰਜਕਾਰੀ ਇੰਜਨੀਅਰ, 21 ਉਪ ਮੰਡਲ ਇੰਜਨੀਅਰ ਬਣਾ ਦਿੱਤੇ ਗਏ ਹਨ। ਵਿਭਾਗੀ ਤਰੱਕੀ ਕਮੇਟੀਆਂ ਦੀਆਂ ਮੀਟਿੰਗਾਂ ਪਿਛਲੇ ਦੋ ਸਾਲਾਂ ਤੋਂ ਨਹੀਂ ਹੋਈਆਂ ਸਨ ਜਿਸ ਕਾਰਨ ਵਿਭਾਗ ਵਿਚ ਖੜੋਤ ਅਤੇ ਅਧਿਕਾਰੀਆਂ ਵਿਚ ਸੁਸਤੀ ਆ ਜਾਣ ਕਾਰਨ ਮਹਿਕਮੇ ਦਾ ਕੰਮ ਕਾਰ ਪ੍ਰਭਾਵਤ ਹੋ ਰਿਹਾ ਸੀ। ਵਿਭਾਗੀ ਤਰੱਕੀ ਕਮੇਟੀ ਦੀ ਇਸੇ ਮਹੀਨੇ ਵਿਚ ਰੱਖੀ ਗਈ ਇੱਕ ਹੋਰ ਮੀਟਿੰਗ ਵਿਚ 24 ਜੂਨੀਅਰ ਇੰਜਨੀਅਰਾਂ ਤੋਂ ਉਪ ਮੰਡਲ ਇੰਜਨੀਅਰ ਬਣਾ ਦਿੱਤੇ ਜਾਣਗੇ।
ਬੁਲਾਰੇ ਅਨੁਸਾਰ ਮਹਿਕਮੇ ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਚੁਣੇ ਹੋਏ 17 ਨਵੇਂ ਐਸ. ਡੀ.ਓ. ਵੀ ਇਸੇ ਮਹੀਨੇ ਜੁਆਇਨ ਕਰ ਗਏ ਹਨ ਅਤੇ ਸੱਤ ਹੋਰ ਕੁਝ ਦਿਨਾਂ ਵਿਚ ਜੁਆਇਨ ਕਰ ਜਾਣਗੇ। ਇਸ ਤੋਂ ਬਿਨਾਂ ਵਿਭਾਗ ਵਿਚ 210 ਜੂਨੀਅਰ ਇੰਜਨੀਅਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕੁਝ ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ। ਇਹਨਾਂ ਤਰੱਕੀਆਂ ਅਤੇ ਨਵੀਂ ਭਰਤੀ ਨਾਲ ਵਿਭਾਗ ਆਪਣੀਆਂ ਜ਼ਿਮੇਵਾਰੀਆਂ ਨਿਭਾਉਣ ਲਈ ਪੂਰੀ ਤਰਾਂ ਸਮਰੱਥ ਹੋ ਗਿਆ ਹੈ। ਵਿਭਾਗ ਨੇ ਸਾਰੇ ਪਿੰਡਾਂ ਵਿਚ ਪੜਾਅਵਾਰ ਚੌਵੀ ਘੰਟੇ ਜਲ ਸਪਲਾਈ ਸ਼ੁਰੂ ਕਰਨ ਅਤੇ ਇਸ ਸਾਲ ਦੇ ਅੰਤ ਤੱਕ ਸਾਰੇ ਪਿੰਡਾਂ ਨੂੰ ਬਾਹਰ ਪਖਾਨੇ ਜਾਣ ਦੀ ਲਾਹਨਤ ਤੋਂ ਮੁਕਤ ਕਰਨ ਦੇ ਟੀਚੇ ਮਿੱਥੇ ਹੋਏ ਹਨ।
ਇਸੇ ਦੌਰਾਨ ਸੂਬੇ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਵਿਚ ਨਵੇਂ ਆਏ ਅਤੇ ਪਦਉੱਨਤ ਹੋਏ ਅਧਿਕਾਰੀਆਂ ਨੂੰ ਪੂਰੀ ਮਿਹਨਤ, ਈਮਾਨਦਾਰੀ, ਤਨਦੇਹੀ ਅਤੇ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਲਈ ਕਿਹਾ ਹੈ ਤਾਂ ਕਿ ਪਿੰਡਾਂ ਵਿਚ ਚੱਲ ਰਹੀਆਂ ਵੱਖ ਵੱਖ ਜਲ ਸਪਲਾਈ ਸਕੀਮਾਂ ਨੂੰ ਕਾਮਯਾਬੀ ਨਾਲ ਚਲਾਉਣ, ਚੌਵੀ ਘੰਟੇ ਸਪਲਾਈ ਦੇਣ ਅਤੇ ਪਿੰਡਾਂ ਨੂੰ ਖੁੱਲੇ ਵਿਚ ਪਖਾਨਾ ਜਾਣ ਦੀ ਲਾਹਨਤ ਤੋਂ ਮੁਕਤ ਕਰਨ ਦੇ ਮਿੱਥੇ ਗਏ ਟੀਚੇ ਸਮੇਂ ਸਿਰ ਹਾਸਲ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ਵਿਚ ਬਣਦੀਆਂ ਤਰੱਕੀਆਂ ਨਾ ਹੋਣ ਕਾਰਨ ਵਿਭਾਗ ਦੇ ਕੰਮ ਕਾਰ ਵਿਚ ਸੁਸਤੀ ਆਈ ਹੋਈ ਸੀ ਜੋ ਹੁਣ ਦੂਰ ਹੋ ਜਾਵੇਗੀ।
ਸ਼੍ਰੀ ਬਾਜਵਾ ਨੇ ਕਿਹਾ ਕਿ ਵਿਭਾਗੀ ਤਰੱਕੀਆਂ ਦਾ ਅਮਲ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਨਾਲ ਨਾਲ ਵੱਖ ਵੱਖ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰ ਕੇ ਵਿਭਾਗ ਨੂੰ ਚੁਸਤ¸ਦਰੁੱਸਤ ਕਰਨ ਲਈ ਮਹਿਕਮੇ ਦੀ ਸਕੱਤਰ ਸ਼੍ਰੀਮਤੀ ਜਸਪ੍ਰੀਤ ਤਲਵਾੜ ਅਤੇ ਮੁੱਖੀ ਅਸ਼ਵਨੀ ਕੁਮਾਰ ਦੀ ਸ਼ਲਾਘਾ ਕਰਨੀ ਬਣਦੀ ਹੈ।