ਅਟਾਰੀ ਸਰਹੱਦ ‘ਤੇ ਪਾਕਿਸਤਾਨ ਤੋਂ ਭਾਰਤ ਆ ਰਹੇ ਟਰੱਕ ਵਿੱਚੋਂ ਨਸ਼ੇ ਦੀ ਖੇਪ ਬਰਾਮਦ
ਪਾਕਿਸਤਾਨੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਇਸ ਸਮੇਂ ਦੀ ਇੱਕ ਹੋਰ ਵੱਡੀ ਅਪਡੇਟ ਪਾਕਿਸਤਾਨ-ਭਾਰਤ ਸਰਹੱਦ ਤੋਂ ਆ ਰਹੀ ਹੈ। ਜਾਣਕਾਰੀ ਅਨੁਸਾਰ ਅਟਾਰੀ ਸਰਹੱਦ ਦੇ ਉੱਤੇ ਅਫਗਾਨੀਸਤਾਨ ਤੋਂ ਸਮਾਨ ਲਿਆ ਰਹੇ ਇੱਕ ਟਰੱਕ ਵਿੱਚੋਂ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਇਹ ਖੇਪ ਚੁੰਬਕ ਦੇ ਸਹਾਰੇ ਨਾਲ ਟਰੱਕ ਦੇ ਹੇਠਾਂ ਲੁਕਾਈ ਹੋਈ ਸੀ। ਇਸ ਸੰਬੰਧ ਵਿੱਚ ਟਰੱਕ ਦੇ ਡਰਾਈਵਰ ਜੋ ਕਿ ਪਾਕਿਸਤਾਨ ਦਾ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।