ਸੀਨੀਅਰ ਪੱਤਰਕਾਰ ਐਨ ਐਸ ਪਰਵਾਨਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ
ਚੰਡੀਗੜ੍ਹ, 7 ਜਨਵਰੀ(ਵਿਸ਼ਵ ਵਾਰਤਾ)- :ਬਜ਼ੁਰਗ ਪੱਤਰਕਾਰ ਐਨ ਐਸ ਪਰਵਾਨਾ ਜੀ ਨਹੀਂ ਰਹੇ।ਬੀਤੀ ਰਾਤ 10.30 ਵਜੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਮੋਹਾਲੀ ਵਿਖੇ ਉਹਨਾਂ ਦਾ ਦਿਹਾਂਤ ਹੋ ਗਿਆ। ਉਹ ਤਕਰੀਬਨ 84 ਸਾਲਾਂ ਦੇ ਸਨ। ਅੱਜ ਕੱਲ੍ਹ ਓਹ ਅਜੀਤ ਅਖਬਾਰ ਨਾਲ ਜੁੜੇ ਹੋਏ ਸੀ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 3.30 ਵਜੇ ਮੁਹਾਲੀ, ਫੇਜ਼ 6 ਸਥਿਤ ਸ਼ਮਸਾਨ ਘਾਟ ਵਿਖੇ ਕੀਤਾ ਜਾਵੇਗਾ।