ਅਜਾਦੀ ਦਿਹਾੜੇ ਮੌਕੇ ਸ਼ਾਨਦਾਰ ਸੇਵਾਵਾਂ ਲਈ ਵੱਖ-ਵੱਖ ਕਰਮਚਾਰੀਆਂ ਤੇ ਸੰਸਥਾਵਾਂ ਦਾ ਸਨਮਾਨ
24 ਆਜਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ-ਘਰ ਜਾ ਕੇ ਕੀਤਾ ਸਨਮਾਨਿਤ
ਕਪੂਰਥਲਾ, 15 ਅਗਸਤ : ਅਜਾਦੀ ਦਿਹਾੜੇ ਮੌਕੇ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਜਿੱਥੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ , ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਤੇ ਸੰਸਥਾਵਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਇਸ ਵਾਰ 24 ਅਜਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਘਰ-ਘਰ ਜਾ ਕੇ ਸਨਮਾਨਿਤ ਕੀਤਾ ਗਿਆ।
ਸਨਮਾਨ ਦੌਰਾਨ ਇਕ ਪ੍ਰਸ਼ੰਸ਼ਾ ਪੱਤਰ ਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਐਸ.ਐਸ.ਪੀ. ਕਪੂਰਥਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਵੀ ਨਾਲ ਸਨ।
ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਜਤਿੰਦਰਪਾਲ ਸਿੰਘ ਕਰ ਨਿਰੀਖਕ, ਪਿ੍ਰਥੀਪਾਲ ਸਿੰਘ ਲੇਖਾਕਾਰ, ਚਰਨਜੀਤ ਲਾਲ ਮੰਜੀ ਸੁਪਰਵਾਈਜ਼ਰ, ਅਸ਼ੀਸ਼ ਚੋਪੜਾ ਸਹਾਇਕ ਇੰਜੀਨੀਅਰ, ਦਲਜੀਤ ਸਿੰਘ ਫਿਟਰ ਕੁਲੀ, ਨੀਰਜ ਗੁਪਤਾ ਐਸ.ਡੀ.ਓ,, ਹਰਸ਼ਰਨ ਸਿੰਘ ਜੇ.ਈ, ਗੁਰਪ੍ਰਤਾਪ ਸਿੰਘ ਗਿੱਲ ਬੀ.ਡੀ.ਪੀ.ਓ., ਅਮਨਦੀਪ ਜੇ.ਈ, ਜੌਲੀ ਕਮਾਰ ਕਲਰਕ, ਸਚਿਨ ਮਿਸ਼ਰਾ ਸਰਵੇਅਰ, ਬਲਬੀਰ ਸਿੰਘ ਕਲੀਨਰ , ਸੁਖਜੀਤ ਸਿੰਘ ਡਰਾਮਾ ਪਾਰਟੀ ਅਟੈਂਡੈਂਟ, ਰਸਾਲ ਸਿੰਘ ਕਲਰਕ, ਸੰੰਜੀਵ ਕੁਮਾਰ ਅਨਾਊਂਸਰ, ਵਿਵੇਕ ਵਿਸ਼ਸਟ ਸਹਾਇਕ ਇੰਜੀਨੀਅਰ, ਸਵਰਨਜੀਤ ਸੁਪਰਡੈਂਟ, ਗੁਰਪ੍ਰੀਤ ਕੌਰ ਸੁਪਰਡੈਂਟ ਗ੍ਰੇਡ-2, ਗੀਤਾਂਜਲੀ ਸ਼ਰਮਾ ਸੀਨੀਅਰ ਸਹਾਇਕ, ਜਗਤਾਰ ਸਿੰਘ ਸਟੈਨੋ ਟਾਈਪਿਸਟ, ਕਿ੍ਰਸ਼ਨ ਲਾਲ ਸੈਨਿਕ ਭਲਾਈ ਪ੍ਰਬੰਧਕ, ਨੇਹਾ ਸਿੱਖਿਆ ਪ੍ਰੋਵਾਈਡਰ, ਤਜਿੰਦਰਪਾਲ ਪਿ੍ਰੰਸੀਪਲ, ਕੁਲਵਿੰਦਰ ਕੁਮਾਰ ਵੋਕੇਸ਼ਨਲ ਟੀਚਰ, ਅਸ਼ੀਸ ਅਰੋੜਾ ਖੂਨਦਾਨੀ, ਸੂਰਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਬੇਗੋਵਾਲ, ਮਾਧੋ ਰਾਮ ਜਮਾਂਦਾਰ, ਹੇਮਰਾਜ ਸੇਵਾਦਾਰ, ਯੋਗੇਸ਼ ਕੁਮਾਰੀ ਡੀ.ਸੀ.ਪੀ.ਓ, ਬਲਜੀਤ ਕੌਰ ਸੁਪਰਵਾਈਜ਼ਰ, ਡਾ. ਸੰਜੀਵ ਲੋਚਨ, ਡਾ. ਸਿੰਮੀ ਧਵਨ, ਅਨੁਪਮਾ ਕਾਲੀਆ ਡਰੱਗ ਕੰਟਰੋਲਰ, ਪੰਕਜ ਕੁਮਾਰ ਕੰਪਿਊਟਰ ਆਪਰੇਟਰ, ਪ੍ਰਸ਼ੋਤਮ ਲਾਲ ਜੂਨੀਅਰ ਆਡੀਟਰ, ਜਸਬੀਰ ਸਿੰਘ ਖੇਤੀਬਾੜੀ ਅਫਸਰ, ਪਰਮਜੀਤ ਸਿੰਘ ਮਹੇ ਖੇਤੀਬਾੜੀ ਵਿਕਾਸ ਅਫਸਰ, ਮਨਜੀਤ ਸਿੰਘ ਸਰਪੰਚ ਪਿੰਡ ਸੀਨਪੁਰਾ, ਜਸਵੀਰ ਸਿੰਘ ਜੇ.ਈ, ਤਰਲੋਚਨ ਸਿੰਘ ਜੇ.ਈ, ਵਰਿੰਦਰ ਕੌਰ ਬਿਲਡਿੰਗ ਇੰਸਪੈਕਟਰ, ਜਯੋਤੀ ਨਰੂਲ ਈ.ਟੀ.ਟੀ. ਅਧਿਆਪਕ, ਹਰਸਿਮਰਤ ਕੌਰ ਈ.ਟੀ.ਟੀ. ਅਧਿਆਪਕ, ਰਮੇਸ਼ ਕੁਮਾਰ ਈ.ਟੀ.ਟੀ. ਅਧਿਆਪਕ, ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ, ਸੱਤ ਨਰਾਇਣ ਮੰਦਿਰ, ਡੇਰਾ ਰਾਧਾ ਸੁਆਮੀ ਸਤਿਸੰਗ ਕਾਂਜਲੀ ਰੋਡ (ਧਾਰਮਿਕ ਸਥਾਨ ਕੋਵਿਡ ਟੀਕਾਕਰਨ ਵਿਚ ਸਹਿਯੋਗ ਤੇ ਅਗਵਾਈ ਲਈ) , ਵਰੁਣ ਯਾਦਵ ਕਲਰਕ, ਦਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਇੰਸਪੈਕਟਰ ਮਨਜੀਤ ਸਿੰਘ, ਐਸ.ਆਈ ਅਮਨਦੀਪ ਕੁਮਾਰ, ਐਸ.ਆਈ. ਹਰਜਿੰਦਰ ਕੌਰ, ਏ.ਐਸ.ਆਈ. ਹਰਜਿੰਦਰ ਕੌਰ, ਏ.ਐਸ.ਆਈ ਬਲਵੀਰ ਸਿੰਘ, ਏ.ਐਸ.ਆਈ ਮਨਜੀਤ ਕੌਰ, ਏ.ਐਸ.ਆਈ. ਚਰਨਜੀਤ ਸਿੰਘ, ਏ.ਐਸ.ਆਈ. ਰਣਜੀਤ ਸਿੰਘ, ਚਰਨਜੀਤ ਗਿੱਲ ਸ਼ਾਹਦੁੱਲਾਪੁਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕਪੂਰਥਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਵੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਆਦਿਤਿਆ ਉੱਪਲ ਨੇ ਜਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਸਨਮਾਨਿਤ ਕੀਤਾ।