ਅਜ਼ਾਦ ਹਿੰਦ ਫੌਜ ਨਾਲ ਜੁੜੇ ਸੁਤੰਤਰਤਾ ਸੈਨਾਨੀ ਤਾਰਾ ਸਿੰਘ ਮਿਨਹਾਸ ਦਾ ਰਾਹੋਂ ਵਿੱਚ ਦੇਹਾਂਤਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਰਾਹੋਂ, 18 ਅਪ੍ਰੈਲ, 2022(ਵਿਸ਼ਵ ਵਾਰਤਾ):-ਰਾਹੋਂ ਦੇ ਵਸਨੀਕ 95 ਸਾਲਾ ਸੁਤੰਤਰਤਾ ਸੈਨਾਨੀ ਤਾਰਾ ਸਿੰਘ ਮਿਨਹਾਸ, ਜਿਨ੍ਹਾਂ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰ ਸੈਂਕੜੇ ਲੋਕਾਂ ਅਤੇ ਹਮਦਰਦਾਂ ਦੀ ਹਾਜ਼ਰੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਅੰਤਮ ਸਸਕਾਰ ਮੌਕੇ ਐਸ ਡੀ ਐਮ ਨਵਾਂਸ਼ਹਿਰ ਡਾ: ਬਲਜਿੰਦਰ ਸਿੰਘ ਢਿੱਲੋਂ, ‘ਆਪ’ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਡੀ ਐੱਸ ਪੀ ਦਵਿੰਦਰ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਸਵਰਗੀ ਮਿਨਹਾਸ ਦੇ ਪੁੱਤਰ ਅਮਰਜੀਤ ਸਿੰਘ ਮਿਨਹਾਸ ਨੇ ਰਸਮੀ ਰਸਮਾਂ ਉਪਰੰਤ ਚਿਖਾ ਨੂੰ ਅਗਨ ਭੇਟ ਕੀਤਾ।
ਸਵਰਗੀ ਮਿਨਹਾਸ, ਜਿਨ੍ਹਾਂ ਦਾ ਲੰਬੀ ਬਿਮਾਰੀ ਬਾਅਦ ਦੇਹਾਂਤ ਹੋਇਆ, ਆਜ਼ਾਦ ਹਿੰਦ ਫੌਜ, ਜਿਸਨੂੰ ਇੰਡੀਅਨ ਨੈਸ਼ਨਲ ਆਰਮੀ ਵੀ ਕਿਹਾ ਜਾਂਦਾ ਹੈ, ਨਾਲ ਜੁੜੇ ਇੱਕ ਮਾਣਮੱਤੇ ਸੁਤੰਤਰਤਾ ਸੈਨਾਨੀ ਸਨ। ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਸਾਥੀ ਸਨ, ਜਿਨ੍ਹਾਂ ਨੇ 1942 ਵਿੱਚ ਆਈ ਐਨ ਏ ਬਣਾਈ ਸੀ। ਪੰਜਾਬ ਪੁਲਿਸ ਦੀ ਇੱਕ ਟੁਕੜੀ ਨੇ ਸ਼ਮਸ਼ਾਨਘਾਟ ਵਿੱਚ ਸੁਤੰਤਰਤਾ ਸੈਨਾਨੀ ਦੀ ਵਿਛੜੀ ਰੂਹ ਨੂੰ ਸਲਾਮੀ ਦੇ ਨੇ ਅੰਤਮ ਵਿਦਾਈ ਦਿੱਤੀ।