ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਪਿੰਡ ਵਾਸੀਆਂ ਨੇ ਵੋਟ ਪਾਉਣ ਤੋਂ ਕੀਤਾ ਇਨਕਾਰ , ਵਜ੍ਹਾ ਚਿੰਤਾਜਨਕ
ਅੰਮ੍ਰਿਤਸਰ,1ਜੂਨ(ਵਿਸ਼ਵ ਵਾਰਤਾ)- : ਬੀਤੀ ਰਾਤ ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬ ਪੋਸ਼ਾਂ ਵੱਲੋਂ ਪਿੰਡ ਵਿੱਚ ਗੋਲੀਆਂ ਚਲਾ ਕੇ ਦੀਪਇੰਦਰ ਨਾਮਕ ਸਿੰਘ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਅਤੇ ਇਸ ਦੇ ਵਿੱਚ ਚਾਰ ਲੋਕ ਜ਼ਖਮੀ ਵੀ ਹੋਏ ਸਨ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਰੋਸ ਹੈ ਅਤੇ ਅੱਜ ਲੋਕ ਸਭਾ ਚੋਣਾਂ ਵਾਲੇ ਦਿਨ ਪੂਰੇ ਪਿੰਡ ਨੇ ਵੋਟ ਪਾਉਣ ਤੋਂ ਬਾਈਕਾਟ ਕਰ ਦਿੱਤਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਗੁਰਦੁਆਰਿਆਂ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਹੈ ਕਿ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਅੱਜ ਵੋਟ ਨਹੀਂ ਪਾਏਗਾ ਦੂਸਰੇ ਪਾਸੇ ਜ਼ਿਲ੍ਾ ਪ੍ਰਸ਼ਾਸਨ ਵੱਲੋਂ ਵੋਟਾਂ ਨੂੰ ਲੈ ਕੇ ਸਕੂਲ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਲੇਕਿਨ ਸਵੇਰ ਤੋਂ ਕਿਸੇ ਵੀ ਵੋਟਰ ਵੱਲੋਂ ਆਪਣੀ ਵੋਟ ਪੋਲ ਨਹੀਂ ਕੀਤੀ ਗਈ।