ਅਗਲੇ ਹਫਤੇ ਬੁਲਾਈ ਜਾ ਸਕਦੀ ਹੈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ
ਚੰਡੀਗੜ੍ਹ,9 ਅਕਤੂਬਰ(ਵਿਸ਼ਵ ਵਾਰਤਾ)- ਕਾਂਗਰਸ ਪਾਰਟੀ ਨੇ ਪੰਜਾਬ, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਹਫਤੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਅਧਿਕਾਰਤ ਤੌਰ ਤੇ ਘੋਸ਼ਣਾ ਹਾਲਾਂਕਿ ਨਹੀਂ ਕੀਤੀ ਗਈ ਹੈ। ਪਿਛਲੇ ਹਫਤੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਕਪਿਲ ਸਿੱਬਲ ਨੇ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੀ ਲੀਡਰਸ਼ਿਪ ਤੇ ਕਈ ਸਵਾਲ ਚੁੱਕੇ ਸਨ। ਉਹਨਾਂ ਨੇ ਇਸ ਗੱਲ ਦਾ ਵੀ ਜਿਕਰ ਕੀਤਾ ਸੀ ਕਿ ਪਾਰਟੀ ਵਿੱਚ ਸਥਾਈ ਪ੍ਰਧਾਨ ਨਹੀਂ ਹੈ,ਕਿਸੇ ਨੂੰ ਵੀ ਸਮਝ ਨਹੀਂ ਲੱਗ ਰਿਹਾ ਕਿ ਪਾਰਟੀ ਦੇ ਫੇੈਸਲੇ ਕੌਣ ਕਰ ਰਿਹਾ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਪ੍ਰਧਾਨ ਦਾ ਫੈਸਲਾ ਕੀਤਾ ਜਾ ਸਕਦਾ ਹੈ। ਉਹਨਾਂ ਨੇ ਪਾਰਟੀ ਛੱਡ ਕੇ ਜਾ ਰਹੇ ਕਈ ਕੱਟੜ ਕਾਂਗਰਸੀ ਨੇਤਾਵਾਂ ਦਾ ਜਿਕਰ ਵੀ ਕੀਤਾ ਸੀ ਤੇ ਜਿਸ ਤਰ੍ਹਾਂ ਨਾਲ ਕਾਂਗਰਸ ਹਾਈਕਮਾਨ ਉਹਨਾਂ ਨੂੰ ਮਨਾਉਣ ਵਿੱਚ ਅਸਫਲ ਰਹੀ ਹੈ ਉਸ ਉੱਤੇ ਵੀ ਨਾਰਾਜ਼ਗੀ ਜਾਹਿਰ ਕੀਤੀ ਸੀ । ਖਬਰਾਂ ਅਨੁਸਾਰ ਕਈ ਸੀਨੀਅਰ ਲੀਡਰ ਇਸ ਗੱਲ ਨਾਲ ਵੀ ਨਾਰਾਜ ਹਨ, ਜਿਸ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਆਹੁਦੇ ਤੋਂ ਹਟਾਇਆ ਗਿਆ ਹੈ ।