ਚੰਡੀਗੜ੍ਹ, 14 ਦਸੰਬਰ (ਵਿਸ਼ਵ ਵਾਰਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਹਰਿਆਣਾ ਨੂੰ ‘ਕੁਪੋਸ਼ਨ ਮੁਕਤ ਹਰਿਆਣਾ’ ਬਣਾਇਆ ਜਾਵੇਗਾ। ਇਸ ਦੇ ਲਈ ਸੂਬੇ ਪੱਧਰ ‘ਤੇ ਵੱਖਰੇ ਸੈਲ ਦਾ ਗਠਨ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਇੱਥੇ ਕੁਪੋਸ਼ਨ ਮੁਕਤ ਹਰਿਆਣਾ ਅਤੇ ਪ੍ਰਬੰਧਨ ਵਿਸ਼ਾ ‘ਤੇ ਕੌਮੀ ਸਿਹਤ ਮਿਸ਼ਨ ਹਰਿਆਣਾ ਅਤੇ ਨੀਤੀ ਕਮਿਸ਼ਨ ਤੇ ਸਹਿਯੋਗ ਨਾਲ ਆਯੋਜਿਤ ਕੌਮੀ ਪੱਧਰ ਦੀ ਵਰਕਸ਼ਾਪ ਵਿਚ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿਚ ਪੰਜੀਰੀ ਫ਼ੋਟੀਫ਼ਾਇਡ ਆਟੇ ਦੀ ਦਿੱਤੀ ਜਾ ਰਹੀ ਹੈ, ਹੁਣ ਇੰਨ੍ਹਾਂ ਕੇਂਦਰਾਂ ‘ਤੇ ਆਟਾ ਵੀ ਫ਼ੋਟੀਫ਼ਾਇਡ ਉਪਲੱਬਧ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਰਾਜ ਦੇ ਨਰਾਇਣਗੜ੍ਹ ਅਤੇ ਬਰਾੜਾ ਬਲਾਕਾਂ ਵਿਚ ਫ਼ੋਟੀਫ਼ਾਇਡ ਆਟਾ ਦੇਣ ਦੀ ਸ਼ੁਰੂਆਤ ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਨੂੰ ਬਾਅਦ ਵਿਚ ਪੂਰੇ ਰਾਜ ਵਿਚ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੀ.ਪੀ.ਐਲ. ਪਰਿਵਾਰਾਂ ਨੂੰ ਇਕ ਲੀਟਰ ਫ਼ੋਟੀਫ਼ਾਇਡ ਖਾਣੇ ਦਾ ਤੇਲ ਵੀ ਉਪਲੱਬਧ ਕਰਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਬੱਚਿਆਂ ਨੂੰ ਕੁਪੌਸ਼ਨ ਤੋਂ ਮੁਕਤ ਕਰਨ ਦੇ ਲਈ ਰਾਜ ਵਿਚ ‘ਹਰਿਆਣਾ ਪੋਸ਼ਾਹਾਰ ਮਿਸ਼ਨ’ ਦੀ ਸਥਾਪਨਾ ਕੀਤੀ ਜਾਵੇਗੀ। ਇਸ ਦੇ ਤਹਿਤ ਰਾਜ ਦੇ ਸਾਰੇ ਬੱਚਿਆਂ ਨੂੰ ਸੰਪੂਰਨ ਸਿਹਤ ਪ੍ਰਦਾਨ ਕਰਨ ਦੇ ਉਪਾਏ ‘ਤੇ ਕੰਮ ਕੀਤਾ ਜਾਵੇਗਾ। ਇਸ ਪ੍ਰੋਗ੍ਰਾਮ ਦੀ ਸਫ਼ਲਤਾ ਦੇ ਲਈ ਸੂਬੇ ਦੇ ਸਿਹਤ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਪੰਚਾਇਤੀ ਰਾਜ ਸੰਸਥਾਨਾਂ ਸਮੇਤ ਹੋਰ ਵਿਭਾਗਾਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਹੋਵੇਗਾ।
ਮੁੱਖ ਮਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਲੋਕਾਂ ਦੇ ਸਹਿਯੋਗ ਨਾਲ ਰਾਜ ਨੂੰ ਬੇਟੀ ਬਚਾਓ-ਬੇਟੀ ਪੜਾਓ ਪ੍ਰੋਗ੍ਰਾਮ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੇ ਨਤੀਜੇਵੱਜੋਂ ਰਾਜ ਵਿਚ ਲਿੰਗਨੁਪਾਤ ਪਹਿਲੀ ਵਾਰ 900 ਪਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਸੰਸਾਧਨ ਦੀ ਕੋਈ ਕਮੀ ਨਾਂ ਹੁੰਦੇ ਹੋਏ ਵੀ ਕਰੀਬ 71 ਫ਼ੀਸਦੀ ਬੱਚੇ ਕੁਪੋਸ਼ਨ ਦੇ ਸ਼ਿਕਾਰ ਹਨ। ਸੂਬੇ ਨੂੰ ਅਨੀਮਿਆ ਮੁਕਤ ਤਹਿਤ ਚਲਾਏ ਜਾ ਰਹੇ ਮੁਹਿੰਮ ਨੂੰ ਸਫ਼ਲ ਬਨਾਉਣ ਦੇ ਲਈ ਮਿਸ ਵਲਡ ਮਾਨੂਸ਼ੀ ਛਿੱਲਰ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ ਅਤੇ ਰਾਜ ਨੂੰ ਇਸ ਵਿਚ ਵੀ ਸਫ਼ਲਤਾ ਮਿਲਣ ਦੀ ਉਮੀਦ ਹੈ।
ਨੀਤੀ ਕਮਿਸ਼ਨ ਦੇ ਮੈਂਬਰ ਡਾ. ਵਿਨੋਦ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਬੱਚਿਆਂ ਨੂੰ ਕੁਪੋਸ਼ਨ ਮੁਕਤ ਕਰਨ ਦੇ ਲਈ ਕੌਮੀ ਪੌਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ 2022 ਤਕ ‘ਨਵ ਭਾਰਤ’ ਵਿਚ ਬੱਚਿਆਂ ਨੂੰ ਵੀ ਪੌਸ਼ਨ ਯੁਕਤ ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਬੱਚਿਆਂ ਦੀ ਟ੍ਰੇਕਿੰਗ ਦੇ ਲਈ ਘਰਾਂ ਵਿਚ ਆਸ਼ਾ ਵਰਕਰਾਂ ਨੂੰ ਜਿੰਮੇਵਾਰੀ ਸੌਪਣੀ ਹੋਵੇਗੀ। ਲੋਕਾਂ ਨੂੰ ਸਰਕਾਰ ਵੱਲਂੋ ਸ਼ੁਰੂ ਕੀਤੇ ਗਏ ਟੀਕਾਕਰਣ ਅਤੇ ਹੋਰ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਹੋਵੇਗਾ ਤਾਂ ਜੋ ਬੱਚਿਆਂ ਨੂੰ ਬੀਮਾਰੀ ਤਂੋ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਨਮ ਤੋਂ 2 ਸਾਲ ਤਕ ਬੱਚੇ ਨੂੰ ਪੂਰੀ ਖੁਰਾਕ ਦੇਣੀ ਚਾਹੀਦੀ ਹੈ, ਜਿਸ ਵਿਚ ਬੱਚਿਆਂ ਦੇ ਸ਼ਰੀਰ ਅਤੇ ਦਿਮਾਗ ਦਾ ਵਿਕਾਸ ਹੁੰਦਾ ਹੈ। ਇਸ ਤੋਂ ਬਾਅਦ ਬੱਚਿਆਂ ਵਿਚ ਬਦਲਾਅ ਸੰਭਵ ਨਹੀਂ ਹੁੰਦਾ ਹੈ, ਕਿਉਂਕਿ ਇਹ ਸਮੇਂ ਬੱਚੇ ਦੀ ਨੀਂਹ ਮਜਬੂਤ ਕਰਨ ਦਾ ਸਮਾਂ ਹੁੰਦਾ ਹੈ।
ਇਸ ਮੌਕੇ ‘ਤੇ ਪ੍ਰਸਿੱਧ ਬਾਲ ਰੋਗ ਮਾਹਰ ਅਤੇ ਕੌਮੀ ਵਿਗਿਆਨ ਪ੍ਰੋਫ਼ੈਸਰ ਡਾ. ਐਮ.ਕੇ.ਭਾਨ ਨੇ ਕਿਹਾ ਕਿ ਮਾਤਾ ਦੇ ਕੁਪੌਸ਼ਿਤ ਹੋਣ ਨਾਲ ਬੱਚੇ ਦੀ ਕੁਪੌਸ਼ਿਤ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ। ਇਸ ਨਾਲ ਬੱਚੇ ਛੋਟੇ ਕੱਦ, ਪਤਲੇ ਅਤੇ ਮਾਨਸਿਕ ਤੌਰ ‘ਤੇ ਅਪੰਗ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਸ਼ਰੀਰਿਕ ਅਤੇ ਵਿਦਿਅਕ ਵਿਕਾਸ ‘ਤੇ ਅਸਰ ਪੈਂਦਾ ਹੈ। ਬੱਚੇ ਕੁਪੌਸ਼ਨ ਦੇ ਸ਼ਿਕਾਰ ਵਾਲਅਕਾਲ ਤੋ ਹੀ ਹੁੰਦੇ ਹਨ।
ਪ੍ਰੋਗ੍ਰਾਮ ਦੇ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ, ਡਾ. ਵਿਨੋਦ ਪਾਲ, ਡਾ. ਐਮ. ਕੇ. ਖਾਨ, ਵਧੀਕ ਮੁੱਖ ਸਕੱਤਰ ਅੇਸ.ਐਸ. ਢਿਲੋ, ਪ੍ਰਧਾਨ ਸਕੱਤਰ ਅਮਿਤ ਝਾ ਨੂੰ ਸ਼ਾਲ ਭੇਂਅ ਕੀਤੀ। ਇਸ ਮੌਕੇ ‘ਤੇ ਕੌਮੀ ਸਿਹਤ ਮਿਸ਼ਨ ਹਰਿਆਣਾ ਦੀ ਪ੍ਰਬੰਧ ਨਿਦੇਸ਼ਕ ਅਮਨੀਤ ਪੀ. ਕੁਮਾਰ ਪ੍ਰੋਗ੍ਰਾਮ ਦਾ ਸੰਚਾਲਨ ਕੀਤਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।