ਚੰਡੀਗੜ੍ਹ ਜਨਵਰੀ (ਵਿਸ਼ਵ ਵਾਰਤਾ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਕਾਂਗਰਸੀ ਗੁੰਡਿਆਂ ਨੂੰ ਆ ਰਹੀਆਂ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਗੁੰਡਾਗਰਦੀ ਨਹੀਂ ਕਰਨ ਦੇਵਾਂਗਾ ।
ਇੱਥੇ ਕੱਲ• ਸ਼ਾਮੀ ਪਾਰਟੀ ਦਫ਼ਤਰ ਵਿਚ ਲੁਧਿਆਣਾ ਦੇ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਕਮੇਟੀਆਂ ਬਣਾਉਣ ਲਈ ਆਖਿਆ ਤਾਂ ਕਿ ਕਾਂਗਰਸੀ ਬਦਮਾਸ਼ ਉਸ ਤਰ•ਾਂ ਬੂਥਾਂ ਉੱਤੇ ਕਬਜ਼ੇ ਨਾ ਕਰ ਪਾਉਣ, ਜਿਸ ਤਰ•ਾਂ ਉਹਨਾਂ ਨੇ ਪਟਿਆਲਾ ਨਗਰ ਨਿਗਮ ਅਤੇ ਦੂਜੀਆਂ ਨਗਰ ਨਿਗਮ ਚੋਣਾਂ ਦੌਰਾਨ ਕੀਤੇ ਸਨ। ਉਹਨਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਨੁਸਾਸ਼ਨ ਸਭ ਤੋਂ ਅਹਿਮ ਹੈ ਅਤੇ ਜੇ ਕੋਈ ਵੀ ਪਾਰਟੀ ਦਾ ਅਨੁਸਾਸ਼ਨ ਭੰਗ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਰਦਾਰ ਬਾਦਲ ਨੇ ਗਠਜੋੜ ਸਹਿਯੋਗੀਆਂ ਵਿਚਕਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨਾਲ ਗੱਲਬਾਤ ਕਰਨ ਲਈ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਇੱਕ ਚਾਰ ਮੈਂਬਰੀ ਕਮੇਟੀ ਵੀ ਬਣਾਈ। ਇਹ ਕਮੇਟੀ ਚੋਣ ਵਾਸਤੇ ਪਾਰਟੀ ਉਮੀਦਵਾਰਾਂ ਦੇ ਨਾਂਵਾਂ ਦੀ ਵੀ ਸਿਫਾਰਿਸ਼ ਕਰੇਗੀ।
ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲਈ ਲੁਧਿਆਣਾ ਵਿਚ ਇੱਕ ਕੇਂਦਰੀ ਦਫ਼ਤਰ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਦਫ਼ਤਰ ਦਾ ਪ੍ਰਬੰਧ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਲੁਧਿਆਣਾ ਦੇ ਸੀਨੀਅਰ ਆਗੂ ਜੀਵਨ ਧਵਨ ਦੁਆਰਾ ਸੰਭਾਲਿਆ ਜਾਵੇਗਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਹਰਚਰਨ ਸਿੰਘ ਗੋਲਹਵਾਰੀਆ, ਪ੍ਰੇਮ ਮਿੱਤਲ ਅਤੇ ਹਰਭਜਨ ਸਿੰਘ ਤੰਗ ਵੀ ਸ਼ਾਮਿਲ ਸਨ।
BREAKING NEWS :ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
BREAKING NEWS :ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਸਾਬਕਾ ਮੇਅਰ ਸਮੇਤ ਸਾਬਕਾ ਮੰਤਰੀ ਦੀ ਪਤਨੀ ਨੂੰ ਝੱਲਣੀ...