ਧੱਕਾ ਮੁੱਕੀ ਵੀ ਹੋਈ – ਪੱਗਾਂ ਵੀ ਲੱਥੀਆਂ
ਫਤਿਹਗੜ੍ਹ ਸਾਹਿਬ 28 ਦਸੰਬਰ (ਵਿਸ਼ਵ ਵਾਰਤਾ )- ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਕੱਢੇ ਗਏ ਨਿਹੰਗ ਸਿੰਘਾਂ ਵੱਲੋਂ ਮੁਹੱਲੇ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਕੇ ਗੁਰਦੁਆਰਾ ਸਾਹਿਬ ਤੇ ਅੰਦਰ ਹੀ ਪ੍ਰੈੱਸ ਕਾਨਫਰੰਸ ਕਰ ਰਿਹਾ ਸੀ ਤਾਂ ਉਸਦੇ ਵਿਰੁੱਧ ਇਕ ਪਾਸੇ ਲੰਗਰ ਵਾਲੇ ਪਾਸਿਓਂ ਆਏ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਕਾਲੀਆਂ ਝੰਡੀਆਂ ਵੀ ਵਿਖਾਈਆਂ । ਪ੍ਰਦਰਸ਼ਨਕਾਰੀ ਇਹ ਵੀ ਕਹਿ ਰਹੇ ਸਨ ਕਿ ਗੁਰਦੁਆਰਾ ਸਾਹਿਬ ਵਿੱਚ ਅਸੀਂ ਰਾਜਨੀਤੀ ਨਹੀਂ ਕਰਨ ਦੇਵਾਂਗੇ।ਭਾਵੇਂ ਫਤਿਹਗਡ਼੍ਹ ਸਾਹਿਬ ਪੁਲੀਸ ਨੇ ਸੁਖਬੀਰ ਬਾਦਲ ਨੂੰ ਇਕ ਪਾਸੇ ਤੋਂ ਸੁਰੱਖਿਅਤ ਬਾਹਰ ਕੱਢ ਦਿੱਤਾ। ਪਰ ਇਸ ਸਮੇਂ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਇੱਕ ਜ਼ਿਲ੍ਹੇ ਦਾ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਵਰਕਰਾਂ ਨੂੰ ਨਾਲ ਲੈ ਕੇ ਤੂੰ -ਤੂੰ ਮੈਂ -ਮੈਂ ਕਰਨ ਲੱਗ ਪਏ ਤਾਂ ਇੰਨੇ ਵਿੱਚ ਗੱਲ ਵਧ ਗਈ ਜਿਸ ਕਾਰਨ ਪ੍ਰਦਰਸ਼ਨਕਾਰੀ ਅਕਾਲੀ ਆਗੂਆਂ ਨਾਲ ਗੁੱਥਮ ਗੁੱਥਾ ਹੋ ਗਏ। ਪਤਾ ਲੱਗਾ ਹੈ ਕਿ ਅਕਾਲੀ ਆਗੂਆਂ ਦੀਆਂ ਇਸ ਸਮੇਂ ਪੱਗਾਂ ਵੀ ਲੱਥ ਗਈਆਂ ।