ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਘੁਸਪੈਠੀਆ ਚੜ੍ਹਿਆ ਬੀਐਸਐਫ ਦੇ ਹੱਥੇ
ਫ਼ਿਰੋਜ਼ਪੁਰ 2 ਸਤੰਬਰ ( ਵਿਸ਼ਵ ਵਾਰਤਾ) ਪੰਜਾਬ ਦੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਦੇ ਭਾਰਤ ਪਾਕਿ ਬਾਰਡਰ ਦੀ ਬੀ ਓ ਪੀ ਸੱਤਪਾਲ ਦੇ ਏਰੀਆ ਵਿਚ ਬੀ ਐਸ ਐਫ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੀਐਸਐਫ ਨੇ ਪਾਕਿਸਤਾਨ ਵਾਲੇ ਪਾਸਿਓਂ ਹਲਚਲ ਵੇਖੀ ਅਤੇ ਫੈਂਸਿੰਗ ਵੱਲ ਵਧ ਰਹੇ 3 ਪਾਕਿਸਤਾਨੀਆਂ ਨੂੰ ਰੁਕਣ ਲਈ ਕਿਹਾ ,ਪਰ ਉਹਨਾਂ ਵੱਲੋਂ ਨਾ ਰੁਕਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ l ਦੋ ਪਾਕਿਸਤਾਨੀ ਘੁਸਪੈਠੀਏ ਵਾਪਸ ਪਾਕਿਸਤਾਨ ਵੱਲ ਨੂੰ ਭੱਜ ਗਏ ਜਦੋਂਕਿ ਇਕ ਪਾਕਿਸਤਾਨੀ ਘੁਸਪੈਠੀਆ ਭਾਰਤੀ ਹੱਦ ਵਿੱਚ ਦਾਖ਼ਲ ਹੋ ਗਿਆ, ਜਿਸ ਨੂੰ ਗੋਲੀ ਲੱਗੀ ਹੈ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਬੀਐਸਐਫ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ l ਸੰਪਰਕ ਕਰਨ ਤੇ ਡਿਊਟੀ ਤੇ ਤਾਇਨਾਤ ਡਾ ਸ਼ਿਵਕਰਨ ਅਤੇ ਡਾ ਆਗਿਆਪਾਲ ਨੇ ਦੱਸਿਆ ਕਿ ਇਸ ਜ਼ਖਮੀ ਦਾ ਨਾਮ ਇਰਸ਼ਾਦ ਦੱਸਿਆ ਗਿਆ ਹੈ ਜੋ ਪਾਕਿਸਤਾਨ ਦੇ ਕਸੂਰ ਦਾ ਰਹਿਣ ਵਾਲਾ ਹੈ l
ਘੁਸਪੈਠੀਏ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਇਸ ਦੀ ਗੋਲੀ ਕੱਢਣ ਲਈ ਡਾਕਟਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਠੀਕ ਹੋਣ ਉਪਰੰਤ ਇਸ ਨੂੰ ਬੀਐਸਐਫ ਦੇ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ l ਇਹ ਪਾਕਿਸਤਾਨੀ ਘੁਸਪੈਠੀਆ ਸਮੱਗਲਰ ਹੈ ਜਾਂ ਅੰਤਕਵਾਦੀ ? ਇਸ ਸਬੰਧੀ ਬੀਐਸਐਫ ਅਤੇ ਪੰਜਾਬ ਪੁਲੀਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ l ਬੀਐਸਐਫ ਵੱਲੋਂ ਸਰਚ ਅਪਰੇਸ਼ਨ ਚਲਾਇਆ ਗਿਆ ਹੈ ਅਤੇ ਇਹ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਇਹ ਤਿੰਨ ਮੈਂਬਰੀ ਪਾਕਿ ਸਮਗਲਰ ਹੋ ਸਕਦੇ ਹਨ , ਜੋ ਹੈਰੋਇਨ ਦੀ ਖੇਪ ਲੈ ਕੇ ਭਰਤੀ ਏਰੀਆ ਵਿੱਚ ਦਾਖਿਲ ਹੋ ਰਹੇ ਸਨ lਥਾਣਾ ਸਦਰ ਫਿਰੋਜ਼ਪੁਰ ਦੇ ਐਸਐਚਓ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਪਹੁੰਚ ਗਏ ਹਨ ਅਤੇ ਪੁਲੀਸ ਵੱਲੋਂ ਜ਼ਖ਼ਮੀ ਹੋਏ ਪਾਕਿਸਤਾਨੀ ਘੁਸਪੈਠੀਏ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ l