‘ਜ਼ੋਰਾ 10 ਨੰਬਰੀਆ’ ਫਿਲਮ ਦਾ ਸੰਗੀਤ ਹੋਇਆ ਰਿਲੀਜ਼

679
Advertisement


ਚੰਡੀਗੜ, 17 ਅਗਸਤ (ਅੰਕੁਰ)-ਜਦੋਂ ਇੱਕ ਆਦਮੀ ਇਹ ਠਾਣ ਲੈਂਦਾ ਹੈ ਕਿ ਉਹ ਜ਼ਿੰਦਗੀ ਵਿੱਚ ਆ ਰਹੀਆਂ ਚੀਜ਼ਾਂ ਨੂੰ ਆਪਣੇ ਢੰਗ ਨਾਲ ਕਰੇਗਾ ਤਾਂ ਕੋਈ ਉਸਦਾ ਕੁਝ ਨਹੀਂ ਵਿਗਾੜ ਸਕਦਾ ਅਤੇ ਅਗਰ ਉਸਦੇ ਹੱਥਾਂ ਵਿੱਚ ਤਾਕਤ ਹੈ ਤਾਂ ਕੋਈ ਵੀ ਚੀਜ਼ ਉਸ ਨੂੰ ਨਹੀਂ ਰੋਕ ਸਕਦੀ। ਫਿਲਮ ‘ਜ਼ੋਰਾ 10 ਨੰਬਰੀਆ’ ਚਾਰ ਚੀਜ਼ਾਂ ਉੱਤੇ ਆਧਾਰਿਤ ਹੈ ਅਤੇ ਉਹ ਹੈ ਰਾਜਨੀਤੀ, ਸੱਤਾ, ਪੁਲਿਸ ਅਤੇ ਪੰਜਾਬ। ਫਿਲਮ ਦਾ ਨਿਰਮਾਣ ਕੀਤਾ ਹੈ ਅਮਰਦੀਪ ਸਿੰਘ ਗਿੱਲ ਅਤੇ ਮਨਦੀਪ ਸਿੰਘ ਸਿੱਧੂ ਨੇ। ਇਸਨੂੰ ਲਿਖਿਆ ਅਤੇ ਨਿਰਦੇਸ਼ਨ ਕੀਤਾ ਹੈ ਅਮਰਦੀਪ ਸਿੰਘ ਗਿੱਲ ਨੇ। ਇਹ ਫਿਲਮ ਪੇਸ਼ਕਸ਼ ਹੈ ਬਠਿੰਡੇ ਵਾਲੇ ਭਾਈ ਦੀ ਅਤੇ ਇਸ ਵਿੱਚ ਉਹਨਾਂ ਦਾ ਸਹਿਯੋਗ ਦਿੱਤਾ ਹੈ ਓਹਰੀ ਪ੍ਰੋਡਕਸ਼ਨ ਨੇ। ਇਹ ਫਿਲਮ ਇਟਸ ਏ ਰਿਨੀਆ ਇੰਟਰਟੇਨਮੈਂਟ ਵੈਂਚਰ ਦੀ ਫਿਲਮ ਹੈ ਜਿਸਦੇ ਮਿਊਜ਼ਿਕ ਰਿਲੀਜ਼ ਦੇ ਲਈ ਫਿਲਮ ਦੀ ਟੀਮ ਚੰਡੀਗੜ ਸ਼ਹਿਰ ਪਹੁੰਚੀ।

ਫਿਲਮ ਵਿੱਚ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ ਮਸ਼ਹੂਰ ਅਭਿਨੇਤਾ ਧਰਮਿੰਦਰ ਅਤੇ ਦੀਪ ਸਿੱਧੂ। ਬਾਕੀ ਸਟਾਰ ਕਾਸਟ ਵਿੱਚ ਸ਼ਾਮਿਲ ਹਨ ਸਰਦਾਰ ਸੋਹੀ, ਹੌਬੀ ਧਾਲੀਵਾਲ, ਮੁਕੁਲ ਦੇਵ, ਆਸ਼ੀਸ਼ ਦੁੱਗਲ, ਮੁਕੇਸ਼ ਤਿਵਾਰੀ, ਮਹਾਬੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ ਅਤੇ ਨੀਤੂ ਪੰਧੇਰ। ਫਿਲਮ ਰਾਜਨੀਤੀ, ਸੱਤਾ, ਪੁਲਿਸ ਅਤੇ ਪੰਜਾਬ ਨੂੰ ਹਾਈਲਾਇਟ ਕਰੇਗੀ ਨਾਲ ਹੀ ਨਾਲ ਵੱਧਦੇ ਕ੍ਰਾਈਮ ਤੇ ਵੀ ਨਜ਼ਰ ਪਾਏਗੀ। ਫਿਲਮ ਦੀ ਕਹਾਣੀ ਇੱਕ ਅਜਿਹੇ ਇਨਸਾਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਇੱਕ ਆਮ ਵਿਅਕਤੀ ਤੋਂ ਗੈਂਗਸਟਰ ਅਤੇ ਫਿਰ ਇੱਕ ਨੇਤਾ ਬਣ ਜਾਂਦਾ ਹੈ ਇਸ ਸੱਭ ਵਿੱਚ ਉਸਨੂੰ ਕਾਫੀ ਕੁਝ ਸਹਿਣ ਕਰਨਾ ਪੈਂਦਾ ਹੈ।

ਫਿਲਮ ਦਾ ਸੰਗੀਤ ਦਿੱਤਾ ਹੈ ਸੰਨੀ ਬਾਵਰਾ, ਇੰਦਰ ਬਾਵਰਾ ਅਤੇ ਸਚਿਨ ਆਹੂਜਾ ਨੇ। ਫਿਲਮ ਵਿੱਚ ਕੁੱਲ ਪੰਜ ਗੀਤ ਹਨ ਜਿਸ ਵਿੱਚੋਂ ਟਾਈਟਲ ਗੀਤ ਗਾਇਆ ਹੈ ਗਾਇਕ ਗਿੱਪੀ ਗਰੇਵਾਲ ਨੇ ਅਤੇ ਬਾਕੀ ਗੀਤ ਗਾਏ ਹਨ ਨਿੰਜਾ, ਲਾਭ ਹੀਰਾ, ਸ਼ਾਜ਼ੀਆ ਮੰਜ਼ੂਰ, ਸਰਦਾਰ ਅਲੀ ਅਤੇ ਹਸਨ ਅਲੀ ਨੇ। ਦੀਪ ਸਿੱਧੂ, ਅਮਰਦੀਪ ਸਿੰਘ ਗਿੱਲ, ਮਨਦੀਪ ਸਿੰਘ ਸਿੱਧੂ, ਆਸ਼ੀਸ਼ ਦੁੱਗਲ, ਕੁੱਲ ਸਿੱਧੂ ਅਤੇ ਵਿਵੇਕ ਓਹਰੀ ਇਸ ਰਿਲੀਜ਼ ਦੇ ਦੌਰਾਨ ਮੌਜੂਦ ਰਹੇ ਅਤੇ ਉਹਨਾਂ ਨੇ ਫਿਲਮ ਦੇ ਮਿਊਜ਼ਿਕ ਦੇ ਬਾਰੇ ਦੱਸਿਆ।

ਦੀਪ ਸਿੱਧੂ ਨੇ ਦੱਸਿਆ ਕਿ, “ਮਿਊਜ਼ਿਕ ਦਾ ਕੰਪੋਜਿਸ਼ਨ ਬੇਹੱਦ ਅਲੱਗ ਹੈ ਅਤੇ ਉਸ ਵਿੱਚ ਇੱਕ ਅਜਿਹਾ ਫੈਕਟਰ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚੇਗਾ। ਫਿਲਮ ਦੇ ਕਈ ਗੀਤ ਥ੍ਰਿਲਿੰਗ ਅਤੇ ਐਕਸਾਈਟਿੰਗ ਹਨ ਜੋ ਉਹਨਾਂ ਨੂੰ ਬਾਕੀਆਂ ਤੋਂ ਅਲੱਗ ਬਣਾਉਂਦੇ ਹਨ। ਫਿਲਮ ਦਾ ਟਾਈਟਲ ਗੀਤ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਨੇ ਗਾਇਆ ਹੈ ਜੋ ਲੋਕਾਂ ਨੂੰ ਪਸੰਦ ਆਵੇਗਾ।“

ਐਕਟਰ ਮੁਕੁਲ ਦੇਵ ਨੇ ਕਿਹਾ ਕਿ, “ਹਰ ਫਿਲਮ ਦਾ ਆਪਣਾ ਸੰਗੀਤ ਹੁੰਦਾ ਹੈ ਜੋ ਫਿਲਮ ਨੂੰ ਪੂਰਾ ਕਰਦਾ ਹੈ ਅਤੇ ਉਸਦੀ ਬੈਕਬੋਨ ਬਣਦਾ ਹੈ। ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਫਿਲਮ ਦਾ ਮਿਊਜ਼ਿਕ ਚੰਗਾ ਲੱਗੇਗਾ।“

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ, “ਅਸੀਂ ਫਿਲਮ ਦਾ ਸੰਗੀਤ ਕੁਝ ਅਲੱਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦੇ ਸੰਗੀਤ ਵਿੱਚ ਜੋ ਤਾਕਤ ਹੈ ਅਤੇ ਵੈਰਾਈਟੀ ਹੈ ਉਹ ਲੋਕਾਂ ਦਾ ਧਿਆਨ ਗੀਤਾਂ ਦੀ ਬੀਟਸ ਅਤੇ ਕੰਪੋਜਿਸ਼ਨ ਵੱਲ ਖਿੱਚੇਗਾ।“

ਫਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ, “ਫਿਲਮ ਦਾ ਸੰਗੀਤ ਸ਼ਾਨਦਾਰ ਤਰੀਕੇ ਨਾਲ ਅਤੇ ਕਾਫੀ ਮਿਹਨਤ ਦੇ ਬਾਅਦ ਦਿੱਤਾ ਗਿਆ ਹੈ। ਫਿਲਮ ਦੇ ਸੱਭ ਗੀਤ ਮੰਨੇ-ਪ੍ਰਮੰਨੇ ਗਾਇਕਾਂ ਵਲੋਂ ਗਾਏ ਗਏ ਹਨ ਜਿਹਨਾਂ ਦੀ ਸ਼ਾਨਦਾਰ ਆਵਾਜ਼ ਉਹਨਾਂ ਨੂੰ ਹੋਰ ਆਕਰਸ਼ਕ ਬਣਾਉਂਦੀ ਹੈ।“

ਯੈਲੋ ਮਿਉਜ਼ਿਕ ਅਤੇ ਗਲੋਬ ਮੂਵੀਜ਼ ਦੇ ਡਾਇਰੈਕਟਰ ਵਿਵੇਕ ਓਹਰੀ ਨੇ ਕਿਹਾ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਅਤੇ ਉਹ ਯੈਲੋ ਮਿਊਜ਼ਿਕ ਦੇ ਲੇਬਲ ਹੇਠਾਂ ਰਿਲੀਜ਼ ਹੋਇਆ ਹੈ ਜੋ ਕਿ ਸਾਡੇ ਲਈ ਚੰਗੀ ਗੱਲ ਹੈ | ਫਿਲਮ ਨੂੰ ਗਲੋਬ ਮੂਵੀਜ਼ ਹੇਠਾਂ ਡਿਸਟ੍ਰੀਬਿਊਟ ਕੀਤਾ ਜਾਵੇਗਾ |

ਫਿਲਮ ਦਾ ਮਿਊਜ਼ਿਕ ਲੇਬਲ ਯੈਲੋ ਮਿਊਜ਼ਿਕ ਦੇ ਅਧੀਨ ਰਿਲੀਜ਼ ਹੋਇਆ ਹੈ ਅਤੇ ਇਸਦੇ ਗੀਤਾਂ ਦੇ ਬੋਲ ਦਿੱਤੇ ਹਨ ਸੁਰਜੀਤ ਪਾਤਰ, ਅਮਰਦੀਪ ਸਿੰਘ ਗਿੱਲ, ਰਣਜੀਤ ਮੱਟ ਸ਼ੇਰੋਂ ਅਤੇ ਮਨਪ੍ਰੀਤ ਟਿਵਾਣਾ ਨੇ। ਫਿਲਮ ਦੇ ਐਗਜੈਕਟਿਵ ਨਿਰਮਾਤਾ ਹਨ ਨਵਦੀਪ ਸਿੰਘ ਸਿੱਧੂ ਅਤੇ ਗੁਰਸਿਮਰਨ ਸਿੰਘ ਸਿੱਧੂ। ਐਕਸ਼ਨ ਨਿਰਦੇਸ਼ਨ ਕੀਤਾ ਹੈ ਸਲਮ ਅੰਸਾਰੀ ਨੇ। ਏ ਗਲੋਬ ਮੂਵੀਜ਼ ਰਿਲੀਜ਼ ਫਿਲਮ ‘ਜ਼ੋਰਾ 10 ਨੰਬਰੀਆ’ 1 ਸਿਤੰਬਰ 2017 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

Advertisement

LEAVE A REPLY

Please enter your comment!
Please enter your name here