ਫਾਜ਼ਿਲਕਾ, 26 ਅਪ੍ਰੈਲ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਰਿੰਪੀ ਗਰਗ ਨੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਨੂੰ ਲੈ ਕੇ ਵੱਖ—ਵੱਖ ਅਧਿਕਾਰੀਆਂ ਤੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਠਹਿਰਾਵ, ਉਨ੍ਹਾਂ ਲਈ ਹਰਾ—ਚਾਰਾ/ਤੂੜੀ, ਇਲਾਜ ਦੇਣ ਵਿਚ ਕੋਈ ਮੁਸ਼ਕਲ ਨਾ ਆਵੇ, ਇਸ ਸਬੰਧੀ ਸਬੰਧਤ ਅਧਿਕਾਰੀਆਂ ਨੁੰ ਲੋੜੀਂਦੇ ਆਦੇਸ਼ ਜਾਰੀ ਕੀਤੇ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਕੈਟਲ ਪੋਂਡ ਵਿਖੇ ਚੱਲ ਰਹੇ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਗਨਰੇਗਾ ਲੇਬਰ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਵੇ ਤਾਂ ਜੋ ਕੰਮਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੈਟਲ ਪੋਂਡ ਵਿਖੇ ਗਉਵੰਸ਼ ਦੀ ਸਿਹਤ ਸੁਰੱਖਿਆ ਨੂੰ ਦੇਖਦਿਆਂ ਡਾਕਟਰੀ ਟੀਮ ਵੱਲੋਂ ਗਉਆਂ ਦਾ ਲੋੜ ਅਨੂਸਾਰ ਚੈਕਅਪ ਕੀਤਾ ਜਾਵੇ।
ਉਨ੍ਹਾਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਗਉਸ਼ਾਲਾ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਨਾਲ ਹੀ ਪੌਦਿਆਂ ਦੇ ਆਲੇ-ਦੁਆਲੇ ਟ੍ਰੀ ਗਾਰਡ ਵੀ ਲਗਾਏ ਜਾਣ ਤਾਂ ਜੋ ਪੌਦਿਆਂ ਦਾ ਬਿਹਤਰ ਤਰੀਕੇ ਨਾਲ ਸਾਂਭ-ਸੰਭਾਲ ਹੋ ਸਕੇ।ਉਨਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੈਟਲ ਪੋਂਡ ਵਿਖੇ ਬਿਜਾਈ ਯੋਗ ਜਮੀਨ ਲਈ ਬੀਜ ਮੁਹੱਈਆ ਕਰਵਾਏ ਜਾਣ ਅਤੇ ਤੂੜੀ ਵੀ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਇਸ ਦੇ ਨਾਲ-ਨਾਲ ਹੋਰ ਸਬੰਧਤ ਵਿਭਾਗਾਂ ਵੱਲੋਂ ਵੀ ਤੂੜੀ ਮੁਹੱਈਆ ਕਰਵਾਉਣ ਵਿਚ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਖੇਤੀਬਾੜੀ ਵਿਭਾਗ ਤੋਂ ਬਲਦੇਵ ਸਿੰਘ, ਡਾ. ਗੁਰਚਰਨ ਸਿੰਘ, ਸੁਪਰਡੈਂਟ ਨਰੇਸ਼ ਖੇੜਾ, ਨਗਰ ਕੌਂਸਲ ਤੋਂ ਜਗਦੀਪ, ਕੇਅਰ ਟੇਕਰ ਸੋਨੂੰ ਕੁਮਾਰ, ਮੈਂਬਰ ਦਿਨੇਸ਼ ਮੋਦੀ, ਨਰੇਸ਼ ਚਾਵਲਾ, ਪੰਚਾਇਤੀ ਵਿਭਾਗ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
RBI ਗਵਰਨਰ ਦਫ਼ਤਰ ‘ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ
RBI ਗਵਰਨਰ ਦਫ਼ਤਰ 'ਚ ਅੱਜ ਸ਼ਕਤੀਕਾਂਤ ਦਾਸ ਦਾ ਆਖਰੀ ਦਿਨ ਪ੍ਰੈਸ ਕਾਨਫਰੰਸ ਕਰ ਆਪਣੇ ਅਨੁਭਵ ਨੂੰ ਕੀਤਾ ਸਾਂਝਾ ਨਵੀ ਦਿੱਲੀ...