ਚੰਡੀਗੜ੍ਹ, 19 ਦਸੰਬਰ (ਵਿਸ਼ਵ ਵਾਰਤਾ ) – ਹਰਿਆਣਾ ਹਾਊਸਿੰਗ ਬੋਰਡ, ਨੇ 18 ਦਸੰਬਰ, 2017 ਨੂੰ ਜੀਂਦ ਵਿਚ ਆਯੋਜਿਤ ਹੋਏ ਡਰਾਅ ਰਾਹੀਂ ਸੈਕਟਰ-8 ਦੇ ਬਿਨੈਕਾਰਾਂ ਦੇ ਲਈ 251 ਟਾਇਪ-ਬੀ ਸ਼੍ਰੇਣੀ ਦੇ ਫ਼ਲੈਟ ਐਲਾਟ ਕੀਤੇ ਹਨ।
ਬੋਰਡ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾ ਫ਼ਲੈਟਾਂ ਦਾ ਅਲਾਟਮੈਂਟ ਸਕੱਤਰ ਹਾਊਸਿੰਗ ਬੋਰਡ ਰਣਧੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਡਰਾਅ ਕਮੇਟੀ ਰਾਹੀਂ ਕੀਤੀ ਗਈ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾ ਫ਼ਲੈਟਾਂ ਨੂੰ 7.5 ਲੱਖ ਰੁਪਏ ਦੀ ਲਾਗਤ ‘ਤੇ ਉਪਲੱਬਧ ਕਰਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਲਾਟਮੈਂਟ ਲੇਟਰ ਸਬੰਧਿਤ ਅਸਟੇਟ ਮੈਨੇਜਰ ਵੱਲੋਂ ਜਾਰੀ ਕੀਤੇ ਜਾਣਗੇ ਅਤੇ ਕਬਜਾ ਪੱਤਰ ਸਾਇਟ ‘ਤੇ ਉਪਲੱਬਧ ਕਰਵਾਏ ਜਾਣਗੇ। ਐਲਾਟੀ 30 ਦਿਨਾਂ ਦੇ ਅੰਦਰ ਅਲਾਟਮੈਂਟ ਰਕਮ ਜਮ੍ਹਾਂ ਕਰਵਾਕੇ ਆਪਣੇ ਫ਼ਲੈਟ ਦਾ ਕਬਜਾ ਪ੍ਰਾਪਤ ਕਰ ਸਕਦੇ ਹਨ।