ਚੰਡੀਗੜ੍ਹ, 14 ਦਸੰਬਰ (ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਨੇ ਸੂਬੇ ਵਿਚ ਖੇਤੀਬਾੜੀ ਮਸ਼ੀਨੀਕਰਣ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸਾਲ 2017-18 ਦੇ ਦੌਰਾਨ ਫ਼ਸਲ ਵਿਵਿਧਕਰਣ ਯੋਜਨਾ ਦੇ ਤਹਿਤ ਜਿਲਾ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਸੋਨੀਪਤ, ਜੀਂਦ ਫ਼ਤਿਹਾਬਾਦ ਅਤੇ ਸਿਰਸਾ ਦੇ ਕਿਸਾਨਾਂ ਨੂੰ ਮੇਜ ਪਲਾਂਟਾਂ, ਮੇਜ/ਮਲਟੀਕ੍ਰੋਪ ਥਰੈਸ਼ਰ, ਜੀਰੋ ਟਿਲੇਜ ਸੀਡ-ਕਮ-ਫ਼ਰਟੀਲਾਇਜਰ ਡਰਿੱਲ ਅਤੇ ਹੈਪੀ ਸੀਡਰ ਵਰਗੇ ਖੇਤੀਬਾੜੀ ਯੰਤਰ ਗ੍ਰਾਂਟ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਹੂਲਤ ਦਾ ਲਾਭ ਪ੍ਰਾਪਤ ਕਰਨ ਦੇ ਇਛੁੱਕ ਕਿਸਾਨ 18 ਦਸੰਬਰ, 2017 ਨੂੰ ਸਵੇਰੇ 10:00 ਵਜੇ ਤੋ 15 ਜਨਵਰੀ, 2018 ਤਕ ਵਿਭਾਗ ਦੀ ਵੈਬਸਾਇਟ www.agriharyana.in ਤੇ www.agriharyana.gov.in ‘ਤੇ ਆਨਲਾਈਨ ਬਿਨੈ ਕਰ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਇਛੁੱਕ ਕਿਸਾਨਾਂ ਨੂੰ ਬਿਨੈ ਪੱਤਰ ਦੇ ਨਾਲ ਟਰੈਕਟਰ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ, ਆਧਾਰ ਕਾਰਡ, ਬੈਂਕ ਵੇਰਵਾ (ਬੈਂਕ ਅਤੇ ਸ਼ਾਖਾ ਦਾ ਨਾਂਅ, ਖਾਤਾ ਨੰਬਰ, ਆਈ.ਐਫ਼.ਐਸ.ਸੀ. ਕੋਡ), ਮੋਬਾਇਲ ਨੰਬਰ, ਪੈਨ ਕਾਰਡ ਨੰਬਰ, ਅੰਡਰਟੇਕਿੰਗ ਦੀ ਆਪਣੇ ਪਿਛਲੇ ਪੰਜ ਸਾਲਾਂ ਦੀ ਉਕਤ ਖੇਤੀਬਾੜੀ ਯੰਤਰ ‘ਤੇ ਗ੍ਰਾਂਟ ਦਾ ਲਾਭ ਪ੍ਰਾਪਤ ਨਹੀਂ ਕੀਤਾ ਹੈ ਅਤੇ ਖੇਤੀਬਾੜੀ ਯੰਤਰ ਦੇ ਬਿੱਲ ਜਾਂ ਯੰਤਰ ਦੇ ਨਾਲ ਕਿਸਾਨ ਦਾ ਫ਼ੋਟੋ ਅੱਪਲੇਡ ਕਰਾਉਣਾ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਇਸ ਨਾਲ ਸਬੰਧਿਤ ਵਧੇਰੇ ਜਾਣਕਾਰੀ ਦੇ ਲਈ ਸਬੰਧਿਤ ਜਿਲਾ ਦੇ ਉੱਪ ਖੇਤੀਬਾੜੀ ਨਿਦੇਸ਼ਕ ਜਾਂ ਸਹਾਇਕ ਖੇਤੀਬਾੜੀ ਇੰਜੀਨੀਅਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇੱਛੁਕ ਕਿਸਾਨ ਨਿਰਧਾਰਿਤ ਪ੍ਰੋਫ਼ਾਰਮ ਵਿਚ ਆਪਣਾ ਬਿਨੈ ਪੱਤਰ ਆਫ਼ਲਾਈਨ ਸਬੰਧਿਤ ਉੱਪ ਖੇਤੀਬਾੜੀ ਨਿਦੇਸ਼ਕ ਜਾਂ ਸਹਾਇਕ ਖੇਤੀਬਾੜੀ ਇੰਜੀਨੀਅਰ ਦੇ ਦਫ਼ਤਰ ਵਿਚ ਜਮ੍ਹਾ ਕਰਾ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਕਿਸਾਨਾ ਨੂੰ ਇਹ ਖੇਤੀਬਾੜੀ ਯੰਤਰ ਭਾਰਤ ਸਰਕਾਰ ਦੀ ਵੈਬਸਾਇਟ www.farmers.gov.in www.agrimachinery.nic.in ‘ਤੇ ਆਪਣਾ ਰਜਿਸਟ੍ਰੇਸ਼ਨ ਕਰਾਉਣ ਅਤੇ ਟੇਸਟ ਰਿਪੋਰਟ ਅੱਪਲੋਡ ਕਰਨ ਵਾਲੇ ਖੇਤੀਬਾੜੀ ਯੰਤਰ ਨਿਰਮਾਤਾਵਾ ਅਤੇ ਵਿਕਰੇਤਾਵਾਂ ਦੇ ਮਾਧਿਅਮ ਨਾਲ ਉਪਲਬਧ ਕਰਵਾਏ ਜਾਣਗੇ।