ਚੰਡੀਗੜ, 12 ਮਾਰਚ –ਹਰਿਆਣਾ ਵਿਚ ਕੁੜੀਆਂ ਦੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਅਤੇ ਇਹ ਯਕੀਨੀ ਕਰਨ ਲਈ ਕਿ ਗੁਣਵੱਤਾਪਰਕ ਸਿਖਿਆ ਪ੍ਰਾਪਤ ਕਰਨ ਦੇ ਲਈ ਉਨਾਂ ਨੂੰ ਦੂਰ ਤਕ ਜਾਣਾ ਨਾ ਪਏ, ਹਰਿਆਣਾ ਸਰਕਾਰ ਨੇ ਜਿਲਾਯਮੁਨਾਨਗਰ ਦੀ ਤਹਿਸੀਲ ਛੱਛਰੌਲੀ ਦੇ ਪਿੰਡ ਪੰਜੇਟੀ, ਮੁਕਰਾਮਪੁਰ, ਚਨੇਤਾ ਅਤੇ ਮੁੰਡਖੇਰਾ ਦੀ ਮਾਲੀ ਸੰਪਦਾ ਵਿਚ ਡੀ.ਏ.ਵੀ. ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਦੇ ਲਈ ਭੂਮੀ ਵਰਤੋਂ ਬਦਲਾਅ (ਸੀ.ਐਲ.ਯੂ.) ਦੀ ਮੰਜੂਰੀ ਦੇਣ ਦਾ ਫ਼ੈਸਲਾਕੀਤਾ ਹੈ। ਇਹ ਯੂਨੀਵਰਸਿਟੀ 193.04 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਤੋ 56.79 ਏਕੜ ਜਮੀਨ ‘ਤੇ ਸਥਾਪਿਤ ਕੀਤੀ ਜਾਵੇਗੀ। ਵਰਨਣਯੋਗ ਹੈ, ਕਿ ਡੀ.ਏ.ਵੀ.ਪ੍ਰਬੰਧਨ ਕਮੇਟੀ ਵੱਲੋ ਪਹਿਲਾਂ ਸੀ.ਐਲ.ਯੂ. ਪ੍ਰਦਾਨ ਕਰਨ ਦੇ ਲਈ ਕੀਤੇਗਈ ਬੇਨਤੀ ਨੂੰ ਮਾਰਚ, 2013 ਵਿਚ ਰਾਜ ਸਰਕਾਰ ਨੇ ਰੱਦ ਕਰ ਦਿੱਤਾ ਸੀ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਇਕ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ। ਉਨਾਂ ਨੇ ਕਿਹਾ ਕਿ ਯਮੁਨਾਨਗਰ ਅਤੇ ਜਗਾਧਰੀ ਦੀ ਟਵਿਨ ਸਿਟੀਜ ਦੇ ਨੇੜੇਸਥਿਤ ਇਹ ਯੂਨੀਵਰਸਿਟੀ ਮੁੱਖ ਤੌਰ ‘ਤੇ ਇੰਨਾਂ ਦੋ ਸ਼ਹਿਰਾਂ ਵਿਚ ਰਹਿਣ ਵਾਲੀ ਲਗਭਗ ਪੰਜ ਲੱਖ ਆਬਾਦੀ ਦੀ ਲੋਂੜ ਨੂੰ ਪੂਰਾ ਕਰੇਗੀ।
ਉਨਾਂ ਨੇ ਦਸਿਆ ਕਿ ਬਿਨੈਕਾਰ ਨੂੰ ਕੰਵਰਜਨ ਫ਼ੀਸ ਵੱਜੋਂ 60 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ 1.37 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮਾਂ ਕਰਨੀ ਹੋਵੇਗੀ ਅਤੇ ਇਹ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਸਥਾਨ ਦੇ ਨਗਰੀ ਸੀਮਾ ਦੇ ਅੰਦਰਆਉਣ ‘ਤੇ ਬਾਹਰ ਵਿਕਾਸ ਚਾਰਜ (ਈ.ਡੀ.ਸੀ.) ਦਾ ਭੁਗਤਾਨ ਕਰੇਗਾ। ਬਿਨੈਕਾਰ ਨੂੰ ਇਹ ਅੰਡਰਟੇਕਿੰਗ ਵੀ ਦੇਣੀ ਹੋਵੇਗੀ ਕੌਮੀ ਰਾਜਮਾਰਗ-907 ਦੇ ਨਾਲ ਚੌੜੀ ਕੀਤੀ ਜਾਣ ਵਾਲੀ ਪ੍ਰਸਤਾਵਿਤ ਸੜਕ ਅਤੇ 45 ਮੀਟਰ ਚੌੜੀ ਗ੍ਰੀਨ ਬੇਲਟ ਵਿਚਆਉਣ ਵਾਲੀ ਜਮੀਨ ‘ਤੇ ਕੋਈ ਨਿਰਮਾਣ ਨਹੀਂ ਕੀਤਾ ਜਾਵੇਗਾ ਅਤੇ ਨੇੜੇ ਭਵਿੱਖ ਵਿਚ ਉਸ ਦੇ ਐਕਵਾਇਰ ਹੋਣ ‘ਤੇ ਵੀ ਕੋਈ ਇਤਰਾਜ ਨਹੀਂ ਕਰੇਗਾ। ਉਨਾਂ ਨੇ ਦਸਿਆ ਕਿ ਇਸ ਤੋਂ ਇਲਾਵਾ ਬਿਨੈਕਾਰ ਨੂੰ ਇਹ ਅੰਡਰਟੇਕਿੰਗ ਵੀ ਦੇਣੀ ਹੋਵੇਗੀ ਕਿ ਥਾਂਦੇ ਉਪਰ ਤੋਂ ਗੁਜਰਨ ਵਾਲੀ ਹਾਈ ਟੈਂਸ਼ਨ (ਐਚ.ਟੀ.) ਲਾਇਨਾਂ ਦੇ ਰਾਇਟ ਆਫ਼ ਵੇ (ਆਰ.ਓ.ਈ.) ਵਿਚ ਕੋਈ ਵੀ ਨਿਰਮਾਣ ਨਹੀਂ ਕੀਤਾ ਜਾਵੇਗਾ।
ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਯਮੁਨਾਨਗਰ ਵਿਚ ਡੀ.ਏ.ਵੀ. ਮਹਿਲਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ
Advertisement
Advertisement