ਗੁਰੂਗ੍ਰਾਮ, 24 ਜਨਵਰੀ : ਬਾਲੀਵੁੱਡ ਫਿਲਮ ‘ਪਦਮਾਵਤ’ ਨੂੰ ਭਾਵੇਂ ਹਰੀ ਝੰਡੀ ਮਿਲ ਗਈ ਹੈ, ਪਰ ਫਿਰ ਵੀ ਇਸ ਫਿਲਮ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹੈ| ਕੱਲ੍ਹ ਜਿੱਥੇ ਅਹਿਮਦਾਬਾਦ ਵਿਖੇ ਇਸ ਫਿਲਮ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਹੋਇਆ, ਉਥੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਸੋਹਣਾ ਰੋਡ ਉਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਬੱਸ ਨੂੰ ਅੱਗ ਲਗਾ ਦਿੱਤੀ| ਦੱਸਣਯੋਗ ਹੈ ਕਿ ਇਹ ਫਿਲਮ ਭਲਕੇ 25 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ|
ਇਸ ਦੌਰਾਨ ਭੜਕੀ ਭੀੜ ਨੇ ਇੱਕ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ| ਇਸ ਤੋਂ ਇਲਾਵਾ ਪੱਥਰਬਾਜ਼ੀ ਹੋਣ ਦੀ ਵੀ ਸੂਚਨਾ ਮਿਲੀ ਹੈ|
AAP ਦਿੱਲੀ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵੱਡੀ ਜਾਣਕਾਰੀ
AAP ਦਿੱਲੀ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵੱਡੀ ਜਾਣਕਾਰੀ ਦਿੱਲੀ 'ਚ 'ਆਪ' ਆਪਣੇ ਦਮ 'ਤੇ ਲੜੇਗੀ ਵਿਧਾਨ...