ਹਰਿਆਣਾ ‘ਚ ਰੋਡਵੇਜ਼ ਮੁਲਾਜਮਾਂ ਤੇ ਕੀਤਾ ਚੱਕਾ ਜਾਮ -ਯਾਤਰੀ ਪ੍ਰੇਸ਼ਾਨ

0
25

ਹਰਿਆਣਾ ‘ਚ ਰੋਡਵੇਜ਼ ਮੁਲਾਜਮਾਂ ਤੇ ਕੀਤਾ ਚੱਕਾ ਜਾਮ -ਯਾਤਰੀ ਪ੍ਰੇਸ਼ਾਨ

ਚੰਡੀਗੜ੍ਹ,15ਨਵੰਬਰ(ਵਿਸ਼ਵ ਵਾਰਤਾ)-ਰੋਡਵੇਜ਼ ਮੁਲਾਜਮਾਂ ਨੇ ਅੱਜ ਹਰਿਆਣਾ ‘ਚ ਪੂਰੀ ਤਰ੍ਹਾਂ ਨਾਲ ਰੋਡ ਜਾਮ ਕਰ ਦਿੱਤਾ। ਜਿਸ ਕਾਰਨ ਸੂਬੇ ਭਰ ਵਿੱਚ ਕਰੀਬ 3 ਹਜ਼ਾਰ ਬੱਸਾਂ ਦੇ ਪਹੀਏ ਰੁਕ ਗਏ ਹਨ। ਰਾਤ 12 ਵਜੇ ਤੋਂ ਸ਼ੁਰੂ ਹੋਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੱਕਾ ਜਾਮ ਕਾਰਨ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਡਿਊਟੀ ‘ਤੇ ਪਰਤਣ ਵਾਲੇ ਕੰਮਕਾਜੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੂਬੇ ਭਰ ਦੇ ਬੱਸ ਅੱਡਿਆਂ ’ਤੇ ਭਾਰੀ ਪੁਲੀਸ ਫੋਰਸ ਤੈਨਾਤ ਕੀਤੀ ਗਈ ਹੈ। ਕਈ ਥਾਵਾਂ ’ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਜ਼ਰੂਰ ਚੱਲ ਰਹੀਆਂ ਹਨ। ਹਾਲਾਂਕਿ ਜ਼ਿਆਦਾਤਰ ਬੱਸਾਂ ਵਰਕਸ਼ਾਪ ਵਿੱਚ ਹੀ ਖੜ੍ਹੀਆਂ ਰਹੀਆਂ। ਵਰਕਸ਼ਾਪ ਵਿੱਚ ਮੁਲਾਜ਼ਮ ਹੜਤਾਲ ’ਤੇ ਬੈਠੇ ਹਨ।

ਦੱਸਣਯੋਗ ਹੈ ਕਿ 12 ਨਵੰਬਰ ਨੂੰ ਹਰਿਆਣਾ ਰੋਡਵੇਜ਼ ਦੇ ਡਰਾਈਵਰ ਰਾਜਵੀਰ ‘ਤੇ ਦੀਵਾਲੀ ਵਾਲੀ ਰਾਤ ਅੰਬਾਲਾ ਕੈਂਟ ਬੱਸ ਸਟੈਂਡ ਦੀ ਪਾਰਕਿੰਗ ‘ਚ ਹੋਏ ਵਿਵਾਦ ਤੋਂ ਬਾਅਦ ਡਸਟਰ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ। ਰਾਜਵੀਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਰਾਜਵੀਰ ਦੀ ਮੌਤ ਹੋ ਗਈ ਸੀ।

ਹੁਣ ਹੜਤਾਲ ਕਰ ਰਹੇ ਮੁਲਾਜ਼ਮਾਂ ਦੀ ਮੰਗ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਮ੍ਰਿਤਕ ਡਰਾਈਵਰ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।