ਹਰਿਆਣਾ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਨੇ ਮਾਹਿਰ ਕਲਾਕਾਰ ਤੇ ਸੰਸਥਾਵਾਂ ਤੋਂ ਵਿਭਾਗ ਵਿਚ ਰਜਿਸਟਰੇਸ਼ਨ ਲਈ ਮੰਗੀਆਂ ਅਰਜ਼ੀਆਂ 

132
Advertisement


ਚੰਡੀਗੜ, 12 ਮਾਰਚ  – ਹਰਿਆਣਾ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਨੇ ਕਲਾ ਤੇ ਲੋਕ ਕਲਾ ਜਿਵੇਂ ਕਿ ਗਾਇਨ, ਵਾਦਨ, ਨਾਚ, ਚਿਤਰਕਲਾ, ਮੂਰਤੀਕਲਾ, ਰੰਗਮੰਚ ਆਦਿ ਨਾਲ ਸਬੰਧਤ ਸਾਰੇ ਕਾਲਾਵਾਂ ਵਿਚ ਮਾਹਿਰ ਕਲਾਕਾਰ ਤੇਸੰਸਥਾਵਾਂ ਆਪਣਾ ਰਜਿਸਟਰੇਸ਼ਨ ਵਿਭਾਗ ਵਿਚ ਕਰਵਾਉਣ ਅਤੇ ਰਜਿਸਟਰੇਸ਼ਨ ਬਿਨੈ ਦੀ ਆਖਰੀ ਮਿਤੀ 15 ਮਾਰਚ, 2018 ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਬਿਨੈਕਾਰ ਆਪਣਾ ਨਾਂਅ, ਪਤਾ, ਫੋਟੋ, ਆਧਾਰਕਾਰਡ ਨੰਬਰ, ਪੈਨ ਨੰਬਰ, ਬੈਂਕ ਖਾਤਾ ਵੇਰਵਾ, ਕਲਾ ਦਾ ਖੇਤਰ, ਵਿਦਿਅਕ ਯੋਗਤਾ ਅਤੇ ਈ ਮੇਲ ਆਦਿ ਵੇਰਵੇ ਦੇ ਨਾਲਬਿਨੈ ਕਰਨ।
ਉਨਾਂ ਦਸਿਆ ਕਿ ਬਿਨੈ ਸਬੰਧਤ ਜਾਣਕਾਰੀ ਲਈ ਉਮੀਦਵਾਰ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ, ਐਸ.ਸੀ.ਓ. 29, ਦੂਜੀ ਮੰਜਿਲ, ਸੈਕਟਰ 7ਸੀ, ਚੰਡੀਗੜ ਵਿਚ ਸੰਪਰਕ ਕਰ ਸਕਦੇ ਹਨ।

Advertisement

LEAVE A REPLY

Please enter your comment!
Please enter your name here