ਬੁਢਲਡਾ ਕੌਂਸਲ ਚੋਣਾਂ ਨੂੰ ਲੈਕੇ ਹੋਈ ਲੜਾਈ ਵਿਚ ਜਖਮੀ ਹੋਈ ਮਹਿਲਾਂ ਅਕਾਲੀ ਆਗੂ ਦਾ ਪੁੱਛਿਆ ਹਾਲ—ਚਾਲ
ਮਾਨਸਾ, 25 ਫਰਵਰੀ
ਸ਼ਨੀਵਾਰ ਨੂੰ ਬੁਢਲਾਡਾ ਦੇ ਵਾਰਡ ਨµਬਰ 2 ਵਿਚ ਹੋਈ ਉਪ ਚੋਣ ਦੌਰਾਨ ਪੁਲੀਸ ਮੁਲਾਜ਼ਮਾਂ ਤੇ ਅਕਾਲੀ ਮਹਿਲਾ ਵਰਕਰਾਂ ਵਿਚਕਾਰ ਹੋਈ ਝੜੱਪ ਨੂੰ ਲੈਕੇ ਜ਼ਖਮੀ ਹੋਈਆਂ ਔਰਤਾਂ, ਉਨ੍ਹਾਂ ’ਤੇ ਦਰਜ ਕੀਤੇ ਮਾਮਲੇ ਦੇ ਰੋਸ ਨੂੰ ਲੈਕੇ ਕੇਂਦਰੀ ਫੂਡ ਪ੍ਰੋਸੈਸਿੰਗ ਮµਤਰੀ ਹਰਸਿਮਰਤ ਕੌਰ ਬਾਦਲ ਅੱਜ ਐਤਵਾਰ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਪਹੁµਚੇ। ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਮਹਿਲਾ ਅਕਾਲੀ ਵਰਕਰ ਮਨਮੀਤ ਕੌਰ ਦਾ ਹਾਲ—ਚਾਲ ਜਾਣਿਆ ਅਤੇ ਉਸ ਦੀ ਕੁੱਟਮਾਰ ਨੂੰ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ।
ਕੇਂਦਰੀ ਮµਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਹੁਣ ਲੋਕਾਂ ਨੂੰ ਵੋਟਾਂ ਪਾਉਣ ਤੋਂ ਵੀ ਰੋਕਣ ਲੱਗੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਗ®ਹਿ ਮµਤਰੀ ਰਾਜਨਾਥ ਸਿµਘ ਅਤੇ ਕੁੱਲ ਹਿµਦ ਕਾਂਗਰਸ ਦੇ ਪ®ਧਾਨ ਰਾਹੁਲ ਗਾਂਧੀ ਨੂੰ ਪµਜਾਬ ਦੇ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਦੀ ਧੱਕੇਸ਼ਾਹੀ ਦੀ ਰਿਪੋਰਟ ਦੇਣਗੇ ਕਿ ਪੰਜਾਬ ਵਿਚ ਹੁਣ ਕਿਸ ਤਰ੍ਹਾਂ ਲੋਕਤµਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪµਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਅਕਾਲੀ ਵਰਕਰਾਂ ਦੀ ਕੀਤੀ ਗਈ ਕੁੱਟਮਾਰ ਅਤੇ ਉਨ੍ਹਾਂ ਉਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਦਾ ਮਾਮਲਾ ਪਾਰਲੀਮੈਂਟ ਵਿਚ ਵੀ ਉਠਾਉਣਗੇ। ਬੀਬੀ ਬਾਦਲ ਨੇ ਕਿਹਾ ਕਿ ਚੋਣਾਂ ਵਿਚ ਜਿੱਤ—ਹਾਰ ਚੱਲਦੀ ਰਹਿੰਦੀ ਹੈ, ਪਰ ਵਰਕਰਾਂ ਦੀ ਕੁੱਟਮਾਰ ਅਤੇ ਉਨ੍ਹਾਂ ’ਤੇ ਪਰਚੇ ਦਰਜ ਕਰਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਇਹ ਪਰਚੇ ਰੱਦ ਕਰਵਾਉਣ ਲਈ ਅਕਾਲੀ ਦਲ ਸµਘਰਸ਼ ਕਰੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਕੱਲਾ ਬੁਢਲਾਡਾ ਵਿਚ ਹੀ ਧੱਕਾ ਨਹੀਂ ਕੀਤਾ ਗਿਆ, ਸਗੋਂ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਾਂਗਰਸੀਆਂ ਵੱਲੋਂ ਹਿੰਸਾ ਦਾ ਆਸਰਾ ਲੈਂਦਿਆਂ ਬੂਥਾਂ *ਤੇ ਕਬਜੇ ਕਰਕੇ ਅਤੇ ਸ਼ਰੇਆਮ ਜਾਅਲੀ ਵੋਟਾਂ ਵਪਾਕੇ ਲੋਕਤੰਤਰ ਦੀ ਸੰਘੀ ਕੁੱਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੀਆਂ ਅਜਿਹੀਆਂ ਵੀਡੀਓਜ਼ ਉਨ੍ਹਾਂ ਦੇ ਹੱਥ ਲੱਗੀਆਂ ਹਨ, ਜਿਸ ਵਿਚ ਵੱਡੇ—ਵੱਡੇ ਆਗੂਆਂ ਦੀ ਅਗਵਾਈ ਹੇਠਲੀ ਭੀੜ ਵੱਲੋਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਦੀ ਕੁੱਟਮਾਰ ਕੀਤੀ ਗਈ ਹੈ, ਜਦੋਂ ਕਿ ਪੁਲੀਸ ਦੇ ਅਧਿਕਾਰੀ ਅਤੇ ਕਰਮਚਾਰੀ ਕਾਂਗਰਸੀਆਂ ਦੀ ਇਸ ਧੱਕੇਸ਼ਾਹੀ ਨੂੰ ਮੂਕ ਦਰਸ਼ਕ ਬਣਕੇ ਵੇਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਾਜੂਦ ਸੱਤਾ ਹਾਸਲ ਕਰਨ ਤੋਂ ਇਕ ਸਾਲ ਪਹਿਲਾਂ ਹੀ ਖਤਮ ਹੋ ਗਿਆ ਹੈ, ਇਸੇ ਕਰਕੇ ਆਪਣੀ ਸ਼ਾਖ ਬਚਾਉਣ ਲਈ ਅਮਰਿੰਦਰ ਸਿੰਘ ਦੀ ਪਾਰਟੀ ਹੁਣ ਧੱਕੇਸ਼ਾਹੀਆਂ ਸਹਾਰੇ ਰਾਹੁਲ ਗਾਂਧੀ ਨੂੰ ਖੁਸ਼ ਕਰਨਾ ਚਾਹੁੰਦੇ ਹਨ, ਪਰ ਲੋਕ ਸਭਾ ਦੀਆਂ ਚੋਣਾਂ ਵਿਚ ਲੋਕ ਰਾਹੁਲ ਗਾਂਧੀ ਦੀ ਪਾਰਟੀ ਦਾ ਰਿਹਾ—ਸਿਹਾ ਅਸਰ ਵੀ ਖਤਮ ਕਰ ਦੇਣਗੇ।
ਇਸ ਮੌਕੇ ਹਲਕਾ ਇµਚਾਰਜ ਜਗਦੀਪ ਸਿµਘ ਨਕਈ, ਡਾ. ਨਿਸ਼ਾਨ ਸਿµਘ ਕੌਲਧਾਰ, ਮਨਜੀਤ ਸਿµਘ ਬੱਪੀਆਣਾ, ਜ਼ਿਲ੍ਹਾ ਅਕਾਲੀ ਦਲ ਦੇ ਸ਼ਹਿਰੀ ਪ®ਧਾਨ ਪ®ੇਮ ਅਰੋੜਾ, ਦਿਹਾਤੀ ਪ®ਧਾਨ ਗੁਰਮੇਲ ਸਿµਘ, ਗੁਰਪ®ੀਤ ਸਿµਘ ਝੱਬਰ, ਰਘਵੀਰ ਸਿµਘ, ਪ®ਧਾਨ ਹਰਵਿੰਦਰ ਸਿੰਘ ਬੰਟੀ ਬੁਢਲਾਡਾ, ਸੁਭਾਸ਼ ਕੁਮਾਰ ਵਰਮਾ, ਸਿਮਰਜੀਤ ਕੌਰ ਸਿµਮੀ, ਬਲਵਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।
ਬਾਕਸ
ਅਕਾਲੀ ਵਰਕਰਾਂ ’ਤੇ ਦੋ ਮਾਮਲੇ ਦਰਜ
ਬੁਢਲਾਡਾ ਵਾਰਡ ਉਪ ਚੋਣ ਵਿਚ ਕਾਂਸਟੇਬਲ ਅµਮਿ®ਤਪਾਲ ਕੌਰ ਤੇ ਕਾਂਗਰਸੀ ਆਗੂ ਮਨਜੀਤ ਕੌਰ ਦੇ ਬਿਆਨਾਂ ’ਤੇ ਬੁਢਲਾਡਾ ਦੀ ਸਿਟੀ ਪੁਲੀਸ ਨੇ ਨਗਰ ਕੌਂਸਲ ਬੁਢਲਾਡਾ ਦੀ ਸਾਬਕਾ ਪ®ਧਾਨ ਬਲਵੀਰ ਕੌਰ, ਮਨਮੀਤ ਕੌਰ, ਅµਜੂ ਰਾਣੀ, ਰਿµਪੀ ਰਾਣੀ, ਮਹਿµਦਰਪਾਲ, ਸੁਭਾਸ਼ ਵਰਮਾ (ਸੁਖਵਿੰਦਰ ਸਿੰਘ), ਬਿੱਟੂ ਚੌਧਰੀ ਅਤੇ ਪµਜ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਧਾਰਾ 353, 186, 379, 382, 506, 120ਬੀ, 148, 149 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ ਮਨਜੀਤ ਕੌਰ ਨੂੰ ਮਾਨਸਾ ਅਤੇ ਅµਜੂ ਰਾਣੀ ਨੂੰ ਪਟਿਆਲਾ ਲਈ ਰੈਫ਼ਰ ਕੀਤਾ ਗਿਆ ਹੈ।
ਫੋਟੋ ਨੰਬਰ: 08
ਫੋਟੋ ਕੈਪਸ਼ਨ: ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸਿਵਲ ਹਸਪਤਾਲ ਮਾਨਸਾ ਵਿਖੇ ਇਕ ਮਹਿਲਾਂ ਵਰਕਰ ਦਾ ਹਾਲ—ਚਾਲ ਪੁੱਛਦੇ ਹੋਏ। ਫੋਟੋ: ਸੁਰੇਸ਼