ਹਨੀਪ੍ਰੀਤ ਵਲੋਂ ਜਮਾਨਤ ਲਈ ਦਿੱਲੀ ਹਾਈਕੋਰਟ ਚ ਅਰਜੀ ਦਾਖ਼ਲ, ਹਰਿਆਣਾ ਪੁਲਿਸ ਵਲੋਂ ਦਿੱਲੀ ਚ ਛਾਪੇਮਾਰੀ, ਗਿਰਫਤਾਰੀ ਵਾਰੰਟ ਜਾਰੀ

481
Advertisement

ਨਵੀ ਦਿੱਲੀ , 26 ਸਤੰਬਰ(ਵਿਸ਼ਵ ਵਾਰਤਾ): ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ, ਡੇਰੇ ਦੇ ਬੁਲਾਰਾ ਆਦਿਤਿਅਾ ਇੰਸਾ ਅਤੇ ਪਵਨ ਇੰਸਾ ਦੇ ਖਿਲਾਫ ਹਰਿਆਣਾ ਪੁਲਿਸ ਨੇ ਗਿਰਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਵਾਰੰਟ ਅਕਤੂਬਰ ਦੇ ਅੰਤ ਤੱਕ ਪ੍ਰਭਾਵ ਵਿੱਚ ਰਹੇਗਾ, ਜੇਕਰ ਇਸ ਸਮੇਂ ਦੌਰਾਨ ਤੀਨੋ ਆਰੋਪੀ ਗਿਰਫਤਾਰ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇਗਾ। ਇਹਨਾਂ ਤਿੰਨਾਂ ਖਿਲਾਫ ਪੰਚਕੂਲਾ ਵਿੱਚ ਦੇਸ਼ ਧਰੋਹ ਦਾ ਮੁਕਦਮਾ ਦਰਜ ਹੈ।

ਪੁਲਿਸ ਵਲੋਂ ਹਨੀਪ੍ਰੀਤ ਦੀ ਭਾਲ ਵਿਚ ਦਿੱਲੀ ਦੇ ਰਿਹਾਇਸ਼ੀ ਇਲਾਕੇ ਗ੍ਰੇਟਰ ਕੈਲਾਸ਼ ਪਾਰ੍ਟ-2 ਦੇ ਇਕ ਘਰ ਵਿਚ ਛਾਪੇਮਾਰੀ ਕੀਤੀ ਗਈ ਪਰ ਪੁਲਿਸ ਨੂੰ ਖਾਲੀ ਹੱਥ ਵਾਪਿਸ ਆਉਣਾ ਪਿਆ। ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਹਨੀਪ੍ਰੀਤ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ। ਭਾਰਤ ਦੇ ਕਈ ਰਾਜਾਂ ਅਤੇ ਨੇਪਾਲ ਵਿੱਚ ਉਸਦੀ ਤਲਾਸ਼ ਵਿੱਚ ਭਟਕ ਰਹੀ ਹਰਿਆਣਾ ਪੁਲਿਸ ਲਈ ਹਨੀਪ੍ਰੀਤ ਇਕ ਪਹੇਲੀ ਬਣੀ ਹੋਈ ਹੈ। ਹਨੀਪ੍ਰੀਤ ਵੱਲੋਂ ਦਿੱਲੀ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਦਰਜ ਕੀਤੀ ਗਈ ਹੈ ।ਉਸਦੇ ਵਕੀਲ ਪ੍ਰਦੀਪ ਆਰਿਆ ਨੇ ਦੱਸਿਆ ਹੈ ਕਿ ਹਨੀਪ੍ਰੀਤ ਸੋਮਵਾਰ ਨੂੰ ਦਿੱਲੀ ਵਿੱਚ ਹੀ ਸੀ । ਉਹ ਉਨ੍ਹਾਂ ਦੇ ਦਫਤਰ ਆਈ ਸੀ। ਇਸ ਤੋਂ ਇਹ ਗੱਲ ਸਾਫ ਹੁੰਦੀ ਹੈ, ਜਿਥੇ ਹਰਿਆਣਾ ਪੁਲਿਸ ਉਸ ਨੂੰ ਦੇਸ਼ ਦੇ ਕੋਨੇ ਕੋਨੇ ਵਿਚ ਲਾਭ ਰਹੀ ਹੈ ਹਨੀਪ੍ਰੀਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੀ ਕੀਤੇ ਲੂਕੀ ਹੋਈ ਹੈ।ਸੋਮਵਾਰ ਨੂੰ ਹਨੀਪ੍ਰੀਤ ਨੇ ਦਿੱਲੀ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜੀ ਦਾਖਲ ਕੀਤੀ ਹੈ । ਉਸਨੇ ਦਿੱਲੀ ਹਾਈਕੋਰਟ ਦੇ ਵਕੀਲ ਪ੍ਰਦੀਪ ਆਰਿਆ ਦੇ ਨਾਲ ਕਰੀਬ ਕਰੀਬ 2 ਘੰਟੇ ਦੀ ਮੁਲਾਕਾਤ ਕੀਤੀ ਸੀ । ਉਸਨੇ ਵਕੀਲ ਨੂੰ ਬਚਾਅ ਦਾ ਕਾਨੂੰਨੀ ਰਸਤਾ ਲੱਭਣ ਲਈ ਕਿਹਾ ਹੈ । ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਮੰਗ ਉੱਤੇ ਅੱਜ ਸੁਣਵਾਈ ਸੰਭਵ ਹੈ । ਅਹਰਿਆਣਾ ਪੁਲਿਸ ਲਈ ਇਹ ਇਕ ਵੱਡੀ ਨਾਕਾਮੀ ਹੋਵੇਗੀ ਜੇਕਰ ਹਾਈਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਮੰਗ ਮਨਜ਼ੂਰ ਕਰ ਲੈਂਦਾ ਹੈ, ਕਿਉਂਕਿ ਜਿਸ ਹਨੀਪ੍ਰੀਤ ਲਈ ਹਰਿਆਣਾ ਪੁਲਿਸ ਦੀ ਟੀਮ ਦੁਨਿਆਂ ਭਰ ਦੀ ਮਿੱਟੀ ਛਾਣ ਰਹੀ ਸੀ ਉਹ ਤਾਂ ਦੇਸ਼ ਦੇ ਸਭ ਟੋਹ ਵੱਡੇ ਸ਼ਹਿਰ ਚ ਹੀ ਮੌਜੂਦ ਸੀ।

 

Advertisement

LEAVE A REPLY

Please enter your comment!
Please enter your name here