Advertisement
ਨਵੀਂ ਦਿੱਲੀ, 8 ਸਤੰਬਰ : ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ, ਜਿਸ ਦੀ ਪੂਰੇ ਦੇਸ਼ ਵਿਚ ਬੜੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ, ਬਾਰੇ ਇੰਟਲੀਜੈਂਸ ਬਿਓਰੋ (ਆਈ.ਬੀ) ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ| ਆਈ.ਬੀ ਨੇ ਹਨੀਪ੍ਰੀਤ ਦੀ ਹੱਤਿਆ ਦਾ ਖਦਸ਼ਾ ਪ੍ਰਗਟਾਇਆ ਹੈ|
ਦੱਸਣਯੋਗ ਹੈ ਕਿ ਡੇਰਾ ਪ੍ਰਮੁੱਖ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹਨੀਪ੍ਰੀਤ ਫਰਾਰ ਹੈ ਅਤੇ ਉਸ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ| ਉਸ ਬਾਰੇ ਪਹਿਲਾਂ ਹੀ ਲੁੱਕ ਆਊਟ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ, ਪਰ ਉਸ ਦੀ ਭਾਲ ਕਰਨ ਦੇ ਬਾਵਜੂਦ ਵੀ ਉਸ ਦਾ ਕੁਝ ਪਤਾ ਨਹੀਂ ਚੱਲ ਪਾ ਰਿਹਾ ਹੈ| ਉਸ ਦੀ ਨੇਪਾਲ ਦੇ ਬਾਰਡਰ ਦੇ ਨੇੜਲੇ ਇਲਾਕਿਆਂ ਵਿਚ ਭਾਲ ਕੀਤੀ ਗਈ, ਇਥੋਂ ਤੱਕ ਉਸ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਨ ਬਾਰੇ ਖਬਰਾਂ ਆਈਆਂ ਹਨ, ਪਰ ਇਹ ਖਬਰਾਂ ਮਾਤਰ ਅਫਵਾਹ ਸਾਬਿਤ ਹੋਈਆਂ| ਇਸ ਦੌਰਾਨ ਪੁਲਿਸ ਵੱਲੋਂ ਹਨੀਪ੍ਰੀਤ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|
Advertisement