ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਵੱਡਾ ਕਾਫਲਾ ਹੋਇਆ ਧਰਨੇ ਵਿੱਚ ਸ਼ਾਮਿਲ

0
103

ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਵੱਡਾ ਕਾਫਲਾ ਹੋਇਆ ਧਰਨੇ ਵਿੱਚ ਸ਼ਾਮਿਲ

 

ਮੋਹਾਲੀ,5 ਅਕਤੂਬਰ (ਸਤੀਸ਼ ਕੁਮਾਰ ਪੱਪੀ ) ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਜੀ ਦੀ ਗ੍ਰਿਫਤਾਰੀ ਨੂੰ ਲੈ ਕੇ ਚੰਡੀਗੜ੍ਹ ਵਿਖੇ ਬੀ ਜੀ ਪੀ ਦੇ ਦਫਤਰ ਦਾ ਕਿਰਾਓ ਕੀਤਾ ਗਿਆ, ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਦੇ ਦਾ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਹੋਇਆ,
ਉੱਥੇ ਚੰਡੀਗੜ੍ਹ ਪੁਲਿਸ ਵੱਲੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਉੱਤੇ ਭਾਰੀ ਲਾਠੀ ਚਾਰਜ ਕੀਤਾ ਗਿਆ। ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਕੌਂਸਲਰ ਅਤੇ ਯੂਥ ਨੇਤਾ- ਸਰਬਜੀਤ ਸਿੰਘ ਸਮਾਣਾ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਅਤੇ ਯੂਥ ਨੇਤਾ- ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ
ਇਹ ਕੇਂਦਰ ਦੀ ਭਾਜਪਾ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਯਤਨ ਕਰ ਰਹੀ ਹੈ। ਆਉਣ ਵਾਲੀ ਆ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਆਪਣੀ ਹਾਰ ਸਾਫ ਦਿਸ ਰਹੀ ਹੈ ਇਸ ਕਰਕੇ ਉਹ ਅਜਿਹੇ ਗਲਤ ਹੱਥਕੰਡੇ ਅਪਣਾ ਰਹੀ ਹੈ। ਆਪ ਦੇ ਯੂਥ ਨੇਤਾ ਤੇ ਕੌਂਸਲਰ- ਸਰਬਜੀਤ ਸਿੰਘ ਸਮਾਣਾ ਕਿਹਾ ਕਿ ਨਰਿੰਦਰ ਸਿੰਘ ਮੋਦੀ ਵਾਲੀ ਭਾਜਪਾ ਸਰਕਾਰ ਵੱਲੋਂ ਬਿਨਾਂ ਗੱਲੋਂ ਵਿਰੋਧੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀਆਂ ਏਜੰਸੀਆਂ ਨੂੰ ਆਪਣੇ ਹਿਸਾਬ ਨਾਲ ਚਲਾ ਰਹੀ ਹੈ, ਜਿਸ ਦੇ ਚਲਦੇ ਹੋਏ ਦੇਸ਼ ਦਾ ਸੰਘੀ ਢਾਂਚਾ ਖ਼ਤਰੇ ਦੇ ਨਿਸ਼ਾਨ ਤੇ ਪੁੱਜ ਚੁੱਕਾ ਹੈ। ਉਹਨਾਂ ਕਿਹਾ ਕਿ ਆਪ ਨੇਤਾ ਸੰਜੇ ਸਿੰਘ ਨੂੰ ਕੇਂਦਰ ਸਰਕਾਰ ਦੁਆਰਾ ਕੀਤੇ ਜਾ ਰਹੇ ਘਪਲਿਆਂ ਨੂੰ ਬੇਨਕਾਬ ਕਰ ਰਹੇ ਸਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ ਕੇ ਲੋਕਾਂ ਦੇ ਸਾਹਮਣੇ ਰੱਖ ਰਹੇ ਸਨ , ਜੋ ਕਿ ਕੇਂਦਰ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਆਪਣੀ ਆਦਤ ਦੇ ਅਨੁਸਾਰ ਕੇਂਦਰ ਸਰਕਾਰ ਨੇ ਹੋਰਨਾ ਵਿਰੋਧੀ ਪਾਰਟੀ ਦੇ ਨੇਤਾਵਾਂ ਵਾਂਗ ਆਪ ਨੇਤਾ ਸੰਜੇ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਹੈ। ਜੋ ਕਿ ਕੇਂਦਰ ਸਰਕਾਰ ਦੀ ਗਲਤ ਰਵਾਇਤ ਹੈ। ਕੇਂਦਰ ਸਰਕਾਰ ਵੱਲੋਂ ਆਪਣੀ ਮਨਮਰਜ਼ੀ ਦੇ ਚਲਦਿਆਂ ਹਮੇਸ਼ਾ ਹੀ ਦੇਸ਼ ਦੇ ਲੋਕਾਂ ਦੇ ਉੱਤੇ ਆਪਣੀ ਗੱਲ ਨੂੰ ਥੋਪਿਆ ਜਾਂਦਾ ਰਿਹਾ ਹੈ , ਤੇ ਫਿਰ ਚਾਹੇ ਉਹ ਨੋਟਬੰਦੀ ਦੀ ਗੱਲ ਹੋਵੇ , ਚਾਹੇ ਜੀ.ਐਸ.ਟੀ. – ਦੀ ਹੋਵੇ । ਮੋਦੀ ਸਰਕਾਰ ਉਚੇ ਘਰਾਣਿਆਂ ਦੀ ਸਰਕਾਰ ਹੈ , ਜੋ ਉੱਚੇ ਮਹਿਲਾਂ ਦੇ ਉੱਤੇ ਕਾਰਵਾਈ ਨਹੀਂ ਕਰਦੀ ਸਗੋਂ ਜਿਹੜੇ ਬੰਦੇ ਲੋਕਾਂ ਦੀ ਸੇਵਾ ਕਰਦੇ ਹਨ, ਉਹਨਾਂ ਉੱਤੇ ਗਲਤ ਇਲਜ਼ਾਮ ਲਗਾ ਕੇ ਜੇਲ੍ਹਾ ਵਿੱਚ ਸੁੱਟਣ ਦੇ ਲਈ ਹਮੇਸ਼ਾ ਉਤਾਵਲੀ ਰਹਿੰਦੀ ਹੈ।
ਮੋਹਾਲੀ ਤੋਂ ਚੰਡੀਗੜ੍ਹ ਧਰਨੇ ਵਿੱਚ ਸ਼ਾਮਿਲ ਹੋਣ ਲਈ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਦੇ ਵਿੱਚ ਆਰ ਪੀ ਸ਼ਰਮਾ, ਕੁਲਦੀਪ ਸਿੰਘ , ਅਵਤਾਰ ਸਿੰਘ ਮੌਲੀ,ਜਥੇਦਾਰ ਬਲਬੀਰ ਸਿੰਘ, ਸੁਖਦੇਵ ਸਿੰਘ ਪਟਵਾਰੀ
,ਰਾਜੀਵ ਵਸ਼ਿਸ਼ਟ, ਹਰਮੇਸ਼ ਕੁੰਬੜਾ,
ਹਰਬਿੰਦਰ ਸਿੰਘ ਸੈਣੀ,ਮਲਕੀਤ ਸਿੰਘ ਰਾਏਪੁਰ ,ਮਨਪ੍ਰੀਤ ਸਿੰਘ ਰਾਏਪੁਰ,
ਪਿੰਕੀ ਸੈਣੀ ,ਕੋਮਲ ਅਤੇ ਅਵਤਾਰ ਸਿੰਘ ਝਾਮਪੁਰ ਵੀ ਹਾਜ਼ਰ ਸਨ।