ਸੰਗਰੂਰ ਦਾ ਭਖਿਆ ਸਿਆਸੀ ਦੰਗਲ – ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ
ਸੰਗਰੂਰ, 25 ਅਪ੍ਰੈਲ (ਵਿਸ਼ਵ ਵਾਰਤਾ):- ਸੰਗਰੂਰ ਵਿੱਚ ਚੋਣ ਦੰਗਲ ਪੂਰੀ ਤਰ੍ਹਾਂ ਤਿਆਰ ਹੈ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਵਿਚਾਲੇ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਬਾਰੇ ਜਦੋਂ ਪੱਤਰਕਾਰਾ ਨੇ ਸੁਆਲ ਪੁੱਛਿਆ ਤਾਂ ਸਿਮਰਨਜੀਤ ਮਾਨ ਨੇ ਕਿਹਾ ਤੁਸੀਂ ਮੇਰਾ ਮੁਕਾਬਲਾ ਦੇਖਣਾ ਚਾਹੁੰਦੇ ਹੋ ਤਾਂ ਸੋਨੀਆ ਗਾਂਧੀ ਅਤੇ ਨਰਿੰਦਰ ਮੋਦੀ ਨੂੰ ਲੈ ਕੇ ਆਓ, ਤੁਸੀਂ ਮੈਨੂੰ ਇਨ੍ਹਾਂ ਡੱਡੂਆਂ ਨਾਲ ਚੋਣ ਲੜਾ ਰਹੇ ਹੋ, ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਠੋਕਵਾਂ ਜਵਾਬ ਦਿੰਦੇ ਹੋਏ ਕਿਹਾ, ‘ਮਾਨ ਸਾਹਿਬ ਸਤਿਕਾਰਯੋਗ ਹਨ , ਜਦੋਂ 2017 ‘ਚ ਬਰਨਾਲਾ ਤੋਂ ਮੇਰੇ ਖਿਲਾਫ ਚੋਣ ਲੜੀ ਸੀ, ਤਾਂ ਸਿਰਫ 5000 ਵੋਟਾਂ ਮਿਲੀਆਂ ਸੀ, ਤੁਸੀਂ ਸੰਗਰੂਰ ਆ ਕੇ ਚੋਣ ਲੜਦੇ ਹੋ, ਤੁਹਾਨੂੰ ਇਹ ਵੀ ਪਤਾ ਹੈ ਕਿ ਮੋਦੀ ਅਤੇ ਸੋਨੀਆ ਕਿਥੋਂ ਚੋਣ ਲੜਦੇ ਹਨ ? ਤੁਸੀਂ ਉੱਥੇ ਕਿਉਂ ਨਹੀਂ ਜਾਂਦੇ।