ਚੰਡੀਗੜ 28 ਅਗਸਤ (ਵਿਸ਼ਵ ਵਾਰਤਾ)-ਸ੍ਰੋਮਣੀ ਕਮੇਟੀ ਦੇ ਮੌਜੂਦਾ ਘਟਨਾ ਕਰਮ ਤੇ ਪ੍ਰਤੀਕਰਮ ਦਿੰਦਿੰਆਂ ਸ੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਸ੍ਰ ਰਵੀਇੰਦਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਚੇ ਨੂੰ ਤਹਿਸ ਨਹਿਸ ਕਰਨ ਲਈ ਬਾਦਲ ਦਲ ਅਤੇ ਪ੍ਰੀਵਾਰ ਮੁੱਖ ਦੋਸ਼ੀ ਹਨ ਜੋ ਕਿ ਕਾਫੀ ਲੰਮੇ ਸਮੇ ਤੋ ਸ੍ਰੋਮਣੀ ਕਮੇਟੀ ਨੂੰ ਢਾਹ ਲਗਾ ਰਹੇ ਹਨ।ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪ੍ਰੀਵਾਰ ਸ੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜਗੀਰ ਸਮਝੀ ਬੈਠਾ ਹੈ ਜਿਸ ਵਿੱਚ ਜਦੋ ਮਰਜੀ ਕਿਸੇ ਨੂੰ ਰੱਖ ਲਵੇ ਅਤੇ ਜਦੋਂ ਮਰਜੀ ਘਰੇ ਤੋਰ ਦੇਵੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਸਿਰਫ ਨਾਮ ਦੀ ਹੀ ਹੈ ਜਦ ਕਿ ਸਭ ਕੁੱਝ ਕਰਤਾ ਧਰਤਾ ਬਾਦਲ ਪ੍ਰੀਵਾਰ ਹੀ ਹੈ ਜਿਸ ਨੇ ਸ੍ਰੋਮਣੀ ਕਮੇਟੀ ਨੂੰ ਆਪਣੇ ਚਹੇਤੇ ਸੀ.ਏ ਕੋਹਲੀ ਦੇ ਸਪੁਰਦ ਕਰਕੇ ਦੋਹੇ ਹੱਥੀ ਲੁਟਿਆ ਹੈ।ਜਿਸ ਦੇ ਪੱਕੇ ਸਬੂਤ ਕੋਹਲੀ ਨੂੰ ਸਾਰੇ ਟੈਡਰਾਂ, ਖਰੀਦਾਂ ਦੇ ਅਧਿਕਾਰ ਦੇ ਰੱਖੇ ਸਨ ਰਹਿੰਦੀ ਖੰੁਹਦੀ ਕਸਰ ਰੱਖੇ ਗਏ ਮੁੱਖ ਸਕੱਤਰ ਹਰਚਰਨ ਸਿੰਘ ਨੇ ਪੂਰੀ ਕਰ ਦਿੱਤੀ ਜੋ ਮੁਖ ਸਕੱਤਰ ਹੁੰਦਿਆ ਕੋਈ ਵੀ ਪ੍ਰਬੰਧਕੀ ਸੁਧਾਰ ਕਰਨ ਦੀ ਬਜਾਏ ਸ੍ਰੋਮਣੀ ਕਮੇਟੀ ਦੇ ਅੰਦਰੂਨੀ ਗੁਪਤ ਦਸਤਾਵੇਜਾਂ ਨੂੰ ਚੋਰੀ ਕਰਕੇ ਇਕੱਠੇ ਕਰਨ ਵਿੱਚ ਹੀ ਲੱਗਾ ਰਿਹਾ ਅਤੇ ਕੋਹਲੀ ਵੀ ਸ੍ਰੋਮਣੀ ਕਮੇਟੀ ਦੇ ਅਕਾਉਟ ਨੂੰ ਕੰੋਿਪਊਟਰਾਈਜ ਕਰਨ ਦੀ ਬਜਾਏ ਸਾਰੇ ਹਿਸਾਬ ਕਿਤਾਬ ਨੂੰ ਹਾਈ ਜੈਕ ਕਰਨ ਵਿੱਚ ਹੀ ਲੱਗਾ ਰਿਹਾ।ਉਹਨਾਂ ਕਿਹਾ ਕਿ ਕੋਹਲੀ ਕੰਮ ਬਾਦਲਾਂ ਦਾ ਕਰਦਾ ਸੀ ਪਰ ਤਨਖਾਹ ਗੁਰੂ ਦੀ ਗੋਲਕ ਵਿੱਚੋਂ ਲੈਦਾ ਰਿਹਾ ਹੈ। ਉਸ ਦਾ ਹਸ਼ਰ ਇਹੋ ਹੀ ਹੋਣਾ ਚਾਹੀਦਾ ਸੀ।ਉਹਨਾਂ ਦੀਆਂ ਨਕਾਮੀਆਂ ਲਈ ਬਾਦਲ ਪ੍ਰੀਵਾਰ ਦੋਸ਼ੀ ਅਤੇ ਸਜਾ ਦਾ ਭਾਗੀਦਾਰ ਹੈ।ਸ੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਤਾਂ ਬਲੀ ਦਾ ਬਕਰਾ ਹੀ ਬਣਾਇਆ ਜਾ ਰਿਹਾ ਹੈ ਤਾਂ ਜੋ ਆਂਪਣੀਆ ਨਕਾਮੀਆਂ ਨੂੰ ਛੁਪਾਇਆ ਜਾ ਸਕੇ ਅਤੇ ਇਸ ਨੂੰ ਵੱਡੀ ਕਾਰਵਾਈ ਵਜੋ ਪ੍ਰਚਾਰ ਕੇ ਲੋਕਾਂ ਦੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਸਕਣ ਪਰ ਲੋਕ ਹੁਣ ਸਭ ਸਮਝਦੇ ਹਨ ਇਹਨਾਂ ਦੇ ਝਾਸਿਆਂ ਵਿੱਚ ਆਉਣ ਵਾਲੇ ਨਹੀ ਹਨ।ਉਹਨਾਂ ਨੇ ਅੱਗੇ ਵਿਸਥਾਰ ਕਰਦਿਆਂ ਕਿਹਾ ਕਿ ਕੋਹਲੀ ਦੇ ਹੁੁੰਦਿਆਂ ਕਿਸੇ ਮੁਲਾਜਮ ਜਾਂ ਮੈਬਰ ਦੀ ਦੀ ਤਾਂਕੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਇਥੋਂ ਤੱਕ ਕਿ ਅੰਤਿੰ੍ਰਗ ਕਮੇਟੀ ਦੀ ਵੀ ਕੋਈ ਹੈਸੀਅਤ ਨਹੀ ਸੀ ਕਿਉਂ ਕਿ ਉਹ ਸਿੱਧਾ ਬਾਦਲ ਪ੍ਰੀਵਾਰ ਦੀ ਪੈਰਾਸੂਟ ਰਾਂਹੀ ਸ੍ਰੋਮਣੀ ਕਮੇਟੀ ਵਿੱਚ ਉਤਰਿਆ ਸੀ।ਉਹਨਾਂ ਕਿਹਾ ਕਿ ਬਾਦਲ ਪ੍ਰੀਵਾਰ ਦੀ ਬੇਲੋੜੀ ਦਖਲ ਅੰਦਾਜੀ ਨੇ ਹੀ ਸ੍ਰੋਮਣੀ ਕਮੇਟੀ ਅਤੇ ਸਮੁਚੀ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਹੈ।ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਹੈ ਕਿ ਸਾਰੇ ਘਟਨਾਂ ਕਰਮ ਲਈ ਸੁਖਬੀਰ ਸਿੰਘ ਬਾਦਲ ਦੋਸ਼ੀ ਹੈ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ।ਜਿਸ ਨੇ ਸ੍ਰੋਮਣੀ ਅਕਾਲੀ ਦਲ,ਸ੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਨਾ ਮੱਤੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ।ਉਹਨਾਂ ਨੇ ਅਕਾਲੀ ਦਲ ਬਾਦਲ ਵਿੱਚ ਬੈਠੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਭ ਕੁਝ ਸੀਸ਼ੇ ਵਾਂਗ ਸਾਫ ਹੁੰਦਾ ਜਾ ਰਿਹਾ ਹੈ ਹਾਲੇ ਵੀ ਮੌਕਾ ਹੈ ਕਿ ਸਿੱਖ ਕੌਮ ਦੇ ਭਲੇ ਲਈ ਬਾਦਲ ਪ੍ਰੀਵਾਰ ਨੂੰ ਅਲਵਿਦਾ ਆਖ ਕੇ ਕੌਮ ਦੀਆਂ ਸਾਨਾ ਮੱਤੀਆਂ ਸੰਸ਼ਥਾਵਾਂ ਨੂੰ ਬਚਾਉਣ ਦਾ ਯਤਨ ਕਰੀਏ।ਤਾਂ ਜੋ ਕੌਮ ਨੂੰ ਨਵੇ ਸਿਰੇ ਤੋਂ ਸੇਧ ਦੇ ਕੇ ਨਵਾਂ ਇਤਿਹਾਸ ਸਿਰਜ ਸਕੀਏ ।
Punjab Police ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ
Punjab Police ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ — 'ਸਰਬੱਤ ਦੇ ਭਲੇ' ਦੀ ਅਰਦਾਸ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ...