42 ਕਰੋੜ ਰੁਪਏ ਅਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਵਸੂਲੇ
ਜਲੰਧਰ ‘ਚ 5000 ਦੇ ਕਰੀਬ ਵਿਅਕਤੀਆਂ ਵਲੋਂ ਹੈਲਮੇਟ ਪਾ ਕੇ ਵਿਸ਼ਵ ਕੀਰਤੀਮਾਨ ਸਥਾਪਿਤ ਕਰਨ ਦਾ ਉਪਰਾਲਾ
ਚੰਡੀਗੜ੍ਹ 27 ਫਰਵਰੀ
ਟਰੈਫਿਕ ਜਾਗਰੂਕਤਾ ਪ੍ਰਤੀ ਅਹਿਮ ਪੁਲਾਂਘ ਪੁੱਟਦੇ ਹੋਏ ਜਲੰਧਰ ਦੇ 5000 ਦੇ ਕਰੀਬ ਨਾਗਰਿਕਾਂ ਨੇ ਅੱਜ ਪੰਜਾਬ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਅਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਹਾਜ਼ਰੀ ਵਿਚ ਦੋ-ਪਹੀਆਵਾਹਨ ਚਲਾਉਣ ਵੇਲੇ ਹੈਲਮੇਟ ਪਾਉਣ ਦੀ ਸਹੁੰ ਚੁੱਕੀ।
ਅੱਜ ਜਲੰਧਰ ਵਿਖੇ ਐਚ.ਐਮ.ਵੀ.ਕਾਲਜ ਵਿਖੇ ਹੈਲਮੇਟ ਪਾਉਣ ਲਈ ਵਿਸ਼ਵ ਰਿਕਾਰਡ ਸਥਾਪਿਤ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਸੰਬੋਧਨ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਹ ਇਕ ਵਧੀਆ ਉਪਰਾਲਾ ਹੈ ਜੋਲੋਕਾਂ ਨੂੰ ਇਸ ਸੰਵੇਦਨਸ਼ੀਲ ਮਸਲੇ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਅੱਜ ਸਮੇਂ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਉਪਰਾਲੇਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਸੰਜੀਦਾ ਯਤਨਾਂ ਸਦਕਾ ਅੱਜ ਸੜਕੀ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 16 ਫੀਸਦੀਕਮੀ ਆਈ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਇਸ ਨਾਲ ਸੜਕੀ ਹਾਦਸਿਆਂ ਵਿਚ ਜਖ਼ਮੀ ਹੋਣ ਵਾਲੇ ਲੋਕਾਂ ਵਿਚ 11 ਫੀਸਦੀ ਕਮੀ ਆਈ ਹੈ ਅਤੇ 4000 ਦੇ ਕਰੀਬ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਟਰੈਫਿਕ ਨਿਯਮਾਂ ਦੀਉਲੰਘਣਾ ਕਰਨ ਵਾਲੇ ਕਰੀਬ 7 ਲੱਖ ਲੋਕਾਂ ਦੇ ਚਲਾਨ ਕੱਟੇ ਗਏ ਹਨ ਅਤੇ ਉਨਾਂ ਪਾਸੋਂ 42 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ ਹਨ।
ਇਸ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਡੀ.ਜੀ.ਪੀ.ਨੇ ਕਿਹਾ ਕਿ ਇਹ ਪੰਜਾਬ ਲਈ ਇਕ ਮਾਣ ਵਾਲੀ ਗੱਲ ਹੈ ਕਿ ਅੱਜ ਵਿਸਵ ਭਰ ਵਿੱਚ ਇਕੋ ਜਗ੍ਹਾ ਇਕੱਠੇ ਹੋਰ ਕੇ ਹੈਲਮੈਟ ਪਾਉਣ ਲਈ ਕੀਤੇ ਜਾਰਹੇ ਉਪਰਾਲੇ ਕੀ ਸੁਰੂਆਤ ਜਲੰਧਰ ਤੋਂ ਹੋ ਰਹੀ ਹੈ। ਇਸ ਮੌਕੇ ‘ਤੇ ਹਜ਼ਾਰਾਂ ਦੀ ਤਦਾਦ ਵਿੱਚ ਨੌਜਵਾਨ ਹੈਲਮੇਟ ਪਾ ਕੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਜਿਹੀ ਲੋਕ ਮੁਹਿੰਮ ਟਰੈਫਿਕ ਜਾਗਰੂਕਤਾ ਫੈਲਾਉਣ ਲਈ ਬਹੁਤ ਜਰੂਰੀ ਹੈ ।