ਸੀਨੀਅਰ ਪੱਤਰਕਾਰ ਨਰਿੰਦਰ ਆਹੂਜਾ ਨੂੰ ਸਦਮਾ, ਪਤਨੀ ਰਜਿੰਦਰ ਕੌਰ ਨਮਿਤ ਹੋਈ ਅੰਤਿਮ ਅਰਦਾਸ

24
Advertisement

ਮੋਹਾਲੀ 13 ਮਈ (ਸਤੀਸ਼ ਕੁਮਾਰ ਪੱਪੀ )-ਸ੍ਰੀ ਅਨੰਦਪੁਰ ਸਾਹਿਬ ਤੋਂ ਨਵਾਂ ਜਮਾਨਾ ਅਖਬਾਰ ਦੇ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਆਹੂਜਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਤਨੀ ਬੀਬੀ ਰਜਿੰਦਰ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਬੀਬੀ ਰਜਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਸਾਹਿਬ,ਸੈਕਟਰ 69 ਵਿਖੇ ਹੋਈ। ਬੀਬੀ ਰਜਿੰਦਰ ਕੌਰ 81 ਵਰ੍ਹਿਆਂ ਦੇ ਸਨ।

ਬੀਬੀ ਰਜਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਵਿੱਚ ਸਪੋਕਸਮੈਨ ਤੋਂ ਰਜਿੰਦਰ ਸਿੰਘ, ਐਡਵੋਕੇਟ ਰੰਜੀਵਨ ਸਿੰਘ, ਬੈਂਕ ਮੈਨੇਜਰ ਨਮਰਤਾ ਸਿੰਘ, ਪ੍ਰੋਫੈਸਰ ਬਹਾਦਰ ਸਿੰਘ ਹੋਸ਼ਿਆਰਪੁਰ, ਦਵਿੰਦਰ ਸਿੰਘ ਮੋਹਾਲੀ, ਰਣਬੀਰ ਸਿੰਘ, ਗੁਰਿੰਦਰ ਸਿੰਘ ਰਾਜਸਥਾਨ, ਸੁਰਜੀਤ ਸਿੰਘ ਢੇਰ,ਸਕੱਤਰ ਸੀ ਪੀ ਆਈ, ਜ਼ਿਲਾ ਰੋਪੜ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਲੁਆਈ ਅਤੇ ਬੀਬੀ ਰਜਿੰਦਰ ਕੌਰ ਨੂੰ ਆਪਣੀ ਸ਼ਰਧਾਂਜਲੀ ਦਿੱਤੀ।

Advertisement