ਹੁਸ਼ਿਆਰਪੁਰ 20 ਅਪ੍ਰੈਲ (ਵਿਸ਼ਵ ਵਾਰਤਾ)”ਜਿਤਨੇ ਮਰਜੀ ਇਕੱਠੇ ਕਰ ਲੋ ਪੈਸੇ -ਹੀਰੇ ਮੋਤੀ , ਬਸ ਖਿਆਲ ਇਤਨਾ ਰੱਖਨਾ ਕਫ਼ਨ ਪਰ ਜੇਬ ਨਹੀਂ ਹੋਤੀ”
ਚੱਬੇਵਾਲ: ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਚੱਬੇਵਾਲ ‘ਚ ‘ਜਨ ਸਭਾ’ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੇ ਆਉਂਦੇ ਹੀ ਕਿਹਾ ਹੈ ਕੁਝ ਗੱਲਾਂ ਕਰਨੀਆਂ ਨੇ ਉਹ ਵੀ ਸੌਖੀ ਜਿਹੀ ਭਾਸ਼ਾ ਚ. ਉਨ੍ਹਾਂ ਨੇ ਕਿਹਾ ਕਿ ਅੱਜ ਜੇ ਦੇਸ਼ ਦੀ ਆਰਥਿਕਤਾ ਬਾਰੇ ਪੁੱਛਣਾ ਹੈ ਤਾਂ ਮਹਿਲਾ ਸ਼ਕਤੀ ਜਾਣਦੀ ਹੈ ਕਿ ਘਰ ਚ ਚੁਲ੍ਹਾ ਕਿਵੇਂ ਚਲਾਣਾ ਹੈ ਤੇ ਆਲੂ ਪਿਆਜ ਦਾ ਕੀ ਭਾਅ ਹੈ. ਉਨ੍ਹਾਂ ਨੇ ਇਸ ਦੇ ਨਾਲ 10 ਸਾਲ ਤੋਂ ਕੇਂਦਰ ਚ ਸੱਤਾ ਚ ਬੈਠੀ ਭਾਜਪਾ ਨੂੰ ਘੇਰ ਲਿਆ। ਸੀਐਮ ਨੇ ਕਿਹਾ ਕਿ ਅੱਜ ਵੀ ਉਹ ਧਰਮ -ਜਾਤਿ ਦੇ ਨਾਂਅ ਤੇ ਵੋਟ ਮੰਗਦੇ ਨੇ ਕਿਓਂਕਿ ਉਨ੍ਹਾਂ ਨੇ ਕੀਤਾ ਹੀ ਕੁਝ ਨਹੀਂ ਉਨ੍ਹਾਂ ਕੋਲ ਲੋਕਾਂ ਨੂੰ ਦੱਸਣ ਲਈ ਕੁਝ ਹੈ ਹੀ ਨਹੀਂ।
ਨਾਲ ਹੀ ਸੀਐਮ ਮਾਨ ਨੇ ਕਿਹਾ ਕੀ ਸਵਾ ਦੋ ਸਾਲ ਚ ਅਸੀਂ ਕੰਮ ਕੀਤਾ ਹੈ ਤੇ 43 ਹਜਾਰ ਨੌਕਰੀਆਂ ਦਿੱਤੀਆਂ ਹਨ। ਪੰਜਾਬ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਹਾਂ।
ਉੱਥੇ ਹੀ ਸੀਐਮ ਮਾਨ ਨੇ ਭ੍ਰਿਸ਼ਟਾਚਾਰੀਆਂ ਤੇ ਵੀ ਸ਼ਾਇਰੀ ਸੁਣੌਂਦੇ ਹੋਏ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ”ਜਿਤਨੇ ਮਰਜੀ ਇਕੱਠੇ ਕਰ ਲੋ ਪੈਸੇ -ਹੀਰੇ ਮੋਤੀ , ਬਸ ਖਿਆਲ ਇਤਨਾ ਰੱਖਨਾ ਕਫ਼ਨ ਪਰ ਜੇਬ ਨਹੀਂ ਹੋਤੀ”