ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ) – ਕ੍ਰਿਕਟ ਤੋਂ ਸਿਆਸਤ ਵਿਚ ਆਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਕਪਿਲ ਸ਼ਰਮਾ ਦੇ ਸ਼ੋਅ ਉਤੇ ਫਿਰ ਤੋਂ ਠਹਾਕੇ ਲਗਾਉਂਦੇ ਨਜ਼ਰ ਆਏ| ਪਰ ਸਿੱਧੂ ਦੇ ਠਹਾਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੇ ਹਨ| ਨਵਜੋਤ ਸਿੰਘ ਸਿੱਧੂ ਦੇ ਟੀਵੀ ਸ਼ੋਅ ਵਿਚ ਸ਼ਾਮਿਲ ਹੋਣ ਤੇ ਅਕਾਲੀ ਦਲ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੰਤਰੀ ਦੇ ਕੋਲ ਜਨਤਾ ਲਈ ਸਮਾਂ ਨਹੀਂ ਹੈ| ਟੀਵੀ ਸ਼ੋਅ ਲਈ ਸਮਾਂ ਹੈ| ਜਨਤਾ ਕਿਥੇ ਜਾਵੇ ਅਤੇ ਕਿਸ ਨੂੰ ਮਿਲੇ| ਅਕਾਲੀ ਨੇਤਾ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਿੱਧੂ ਨੂੰ ਫੈਸਲਾ ਕਰਨਾ ਹੈ ਕਿ ਉਹ ਮੰਤਰੀ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਚਾਹੁੰਦੇ ਹਨ ਜਾਂ ਪੈਸਾ ਕਮਾਉਣਾ ਚਾਹੁੰਦੇ ਹਨ| ਇਸੇ ਤਰ੍ਹਾਂ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਨੂੰ ਮੰਤਰੀ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ| ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਨੂੰ ਸ਼ੋਅ ਨਹੀਂ ਕਰਨੇ ਚਾਹੀਦੇ| ਨਵਜੋਤ ਸਿੰਘ ਸਿੱਧੂ ਦੀਆਂ ਬਤੌਰ ਮੰਤਰੀ ਬਹੁਤ ਜਿੰਮੇਵਾਰੀਆਂ ਹਨ|
ਸਿੱਧੂ ਦੇ ਕਪਿਲ ਸ਼ੋਅ ‘ਚ ਫਿਰ ਤੋਂ ਠਹਾਕੇ ਲਗਾਉਣ ‘ਤੇ ਗਰਮਾਈ ਸਿਆਸਤ
Advertisement
Advertisement