ਐਸ.ਏ.ਐਸ. ਨਗਰ (ਮੁਹਾਲੀ), 5 ਸਤੰਬਰ (ਵਿਸ਼ਵ ਵਾਰਤਾ)- ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਅਧਿਆਪਕ ਦਿਵਸ ਮੌਕੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਤ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਏ ਰਾਜ ਪੱਧਰੀ ਪੁਰਸਕਾਰ ਵੰਡ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਨੇ ਪੰਜ ਹੋਰ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ, ਪਿਛਲੇ ਸਾਲ 2016 ਵਿੱਚ ਕੌਮੀ ਐਵਾਰਡ ਜਿੱਤਣ ਵਾਲੇ ਪੰਜਾਬ ਦੇ 9 ਅਧਿਆਪਕਾਂ ਅਤੇ ਸਵੱਛ ਵਿਦਿਆਲਾ ਪੁਰਸਕਾਰ ਜਿੱਤਣ ਵਾਲੇ ਸੂਬੇ ਦੇ 39 ਸਕੂਲਾਂ ਦੇ ਮੁਖੀਆਂ ਨੂੰ ਵੀ ਸਨਮਾਨਤ ਕੀਤਾ। ਸਟੇਟ ਐਵਾਰਡ ਹਾਸਲ ਕਰਨ ਵਾਲੇ 40 ਅਧਿਆਪਕਾਂ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ, ਦੌਸ਼ਾਲਾ ਤੇ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਨੂੰ ਸੇਵਾ ਕਾਲ ਵਿੱਚ ਇਕ ਸਾਲ ਦਾ ਵਾਧਾ ਵੀ ਮਿਲੇਗਾ। ਬਾਕੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਚੌਧਰੀ ਨੇ ਸਭ ਤੋਂ ਪਹਿਲਾਂ ਸਮੁੱਚੇ ਅਧਿਆਪਕ ਵਰਗ ਅਤੇ ਖਾਸ ਕਰ ਕੇ ਸਟੇਟ ਐਵਾਰਡ ਅਤੇ ਕੌਮੀ ਐਵਾਰਡ ਜਿੱਤਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਸਮੂਹ ਅਧਿਆਪਨ ਵਰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਧਾਈ ਦਿੱਤੀ ਗਈ। ਉਨ੍ਹਾਂ ਇਸ ਮੌਕੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਮਹਾਨ ਦਾਰਸ਼ਨਿਕ ਤੇ ਉੱਚ ਕੋਟੀ ਦੇ ਅਧਿਆਪਕ ਸਨ ਜਿਹੜੇ ਅਧਿਆਪਕਾਂ ਅਤੇ ਆਪਣੇ ਵਿਦਿਆਰਥੀਆਂ ਦਾ ਬਹੁਤ ਸਤਿਕਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਡਾ. ਰਾਧਾਕ੍ਰਿਸ਼ਨਨ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਧਿਆਪਕ ਦੀ ਸਮਾਜ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ ਅਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਵਿਭਾਗ ਵੱਲੋਂ ਅਧਿਆਪਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਈ ਇਤਿਹਾਸਕ ਫੈਸਲੇ ਲਏ ਜਾ ਚੁੱਕੇ ਹਨ ਉਥੇ ਆਉਂਦੇ ਸਮੇਂ ਵਿੱਚ ਅਧਿਆਪਕਾਂ ਦੀਆਂ ਛੁੱਟੀਆਂ ਲਈ ਆਨ ਲਾਈਨ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਅਧਿਆਪਕ ਘਰ ਬੈਠਿਆਂ ਹੀ ਕਿਸੇ ਵੀ ਪ੍ਰਕਾਰ ਦੀ ਛੁੱਟੀ ਦੀ ਪ੍ਰਵਾਨਗੀ ਲੈ ਸਕਿਆ ਕਰਨਗੇ। ਉਨ੍ਹਾਂ ਜਿੱਥੇ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਉਥੇ ਕੁੱਝ ਅੰਕਾਂ ਕਰ ਕੇ ਐਵਾਰਡ ਨਾ ਹਾਸਲ ਕਰ ਸਕਣ ਵਾਲੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਅਗਲੇ ਸਾਲ ਲਈ ਕੰਮ ਕਰਨ।
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਵਿਭਾਗ ਵੱਲੋਂ ਅਧਿਆਪਕਾਂ ਦੀ ਬਿਹਤਰੀ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਏ.ਸੀ.ਪੀ. ਕੇਸਾਂ ਦਾ ਨਿਪਟਾਰਾ ਡੀ.ਡੀ.ਓ. ਪੱਧਰ ‘ਤੇ ਕਰਨ ਦਾ ਫੈਸਲਾ ਕੀਤਾ ਗਿਆ, ਪਰਖ ਕਾਲ ਸਮਾਂ ਪੂਰਾ ਹੋਣ ਦਾ ਪੱਤਰ ਵੀ ਹੇਠਲੇ ਪੱਧਰ ‘ਤੇ ਜਾਰੀ ਹੋਣ ਲੱਗਿਆ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀ ਭਰਤੀ ਵਿੱਚ ਆਈ ਖੜੋਤ ਨੂੰ ਖਤਮ ਕਰਨ ਲਈ ਇਕ ਸਾਲ ਵਿੱਚ ਦੋ ਵਾਰ ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਅਧਿਆਪਕ ਦਿਵਸ ਦੇ ਸਟੇਟ ਐਵਾਰਡਾਂ ਲਈ ਹੋਰ ਵਧੀਆ ਸਿਸਟਮ ਬਣਾਇਆ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨੂੰ ਐਵਾਰਡ ਲਈ ਖੁਦ ਅਪਲਾਈ ਨਹੀਂ ਕਰਨਾ ਪਵੇਗਾ।
ਸਮਾਗਮ ਦੀ ਸ਼ੁਰੂਆਤ ਵਿੱਚ ਸਿੱਖਿਆ ਮੰਤਰੀ ਨੇ ਸਮ੍ਹਾਂ ਰੌਸ਼ਨ ਕਰ ਕੇ ਸਮਾਗਮ ਦਾ ਆਗਾਜ਼ ਕੀਤਾ। ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ, ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਜਦੋਂ ਕਿ ਅੰਤ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੁੱਖ ਅਧਿਆਪਕਾ ਸ੍ਰੀਮਤੀ ਰੁਪਿੰਦਰ ਕੌਰ ਗਰੇਵਾਲ ਨੇ ਬਾਖੂਬੀ ਸਟੇਜ ਦਾ ਸੰਚਾਲਨ ਕੀਤਾ ਗਿਆ ਜਿਨ੍ਹਾਂ ਨੂੰ ਸਿੱਖਿਆ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਕੱਵਾਲੀ ਪੇਸ਼ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੋੜਾ ਦੀਆਂ ਵਿਦਿਆਰਥਣਾਂ ਨੇ ਸ਼ੁਰੂਆਤ ਵਿੱਚ ਸ਼ਬਦ ਗਾਇਨ ਕੀਤਾ ਅਤੇ ਅੰਤ ਵਿੱਚ ਕੌਮੀ ਤਰਾਨਾ ਗਾਇਆ। ਇਸੇ ਸਕੂਲ ਦੀ ਇਕ ਵਿਦਿਆਰਥਣ ਨੇ ਜੁਗਨੀ ਲੋਕ ਗੀਤ ਗਾ ਕੇ ਸਰੋਤਿਆਂ ਨੂੰ ਕੀਲਿਆ। ਸਹੋੜਾ ਸਕੂਲ ਦੀਆਂ ਹੀ ਵਿਦਿਆਰਥਣਾਂ ਨੇ ਬੈਂਡ ਦੀਆਂ ਮਧੁਰ ਧੁਨਾਂ ਨਾਲ ਸਾਰੇ ਮਹਿਮਾਨਾਂ ਅਤੇ ਐਵਾਰਡੀ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਇਸੇ ਸਕੂਲ ਦੀਆਂ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਨੇ ਮਹਿਮਾਨਾਂ ਨੂੰ ਸਲਾਮੀ ਦਿੱਤੀ।
ਇਸ ਮੌਕੇ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਤੇਜਿੰਦਰ ਪਾਲ ਸਿੰਘ ਸੰਧੂ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਇੰਦਰਜੀਤ ਸਿੰਘ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਸਹਾਇਕ ਡਾਇਰੈਕਟਰ ਡਾ.ਗੁਰਜੀਤ ਸਿੰਘ ਸਣੇ ਵਿਭਾਗ ਦੇ ਮੁੱਖ ਦਫਤਰ ਤਾਇਨਾਤ ਸਮੂਹ ਅਧਿਕਾਰੀ ਹਾਜ਼ਰ ਸਨ।
ਸਟੇਟ ਐਵਾਰਡ ਨਾਲ ਸਨਮਾਨਤ 40 ਅਧਿਆਪਕ:
ਪ੍ਰਿੰਸੀਪਲ (2):- ਇੰਦਰਾ ਰਾਣੀ, ਸਸਸਸ ਚੋਹਾਲ, ਹੁਸ਼ਿਆਰਪੁਰ ਤੇ ਰਾਕੇਸ਼ ਬਾਲਾ, ਸਸਸਸ ਮਗਰਮੂਧੀਆਂ, ਗੁਰਦਾਸਪੁਰ।
ਮੁੱਖ ਅਧਿਆਪਕ (2): ਬ੍ਰਿਜ ਪਾਲ ਠਾਕੁਰ, ਗਾਂਧੀਸਸਸ ਰੂਪਨਗਰ ਤੇ ਰਾਜ ਕੁਮਾਰ, ਦੇਵੀ ਸਹਾਏ ਐਸ.ਡੀ.ਹਾਈ ਸਕੂਲ ਬਸਤੀ ਨੌ ਜਲੰਧਰ।
ਲੈਕਚਰਾਰ (7) : ਪ੍ਰਿੰਯੰਕਾ, ਸਸਸਸ ਦੋਦਾ, ਸ੍ਰੀ ਮੁਕਤਸਰ ਸਾਹਿਬ, ਰਾਜੇਸ਼ ਕੁਮਾਰ, ਸਸਸਸ ਹੂਸੈਨਪੁਰ, ਕਪੂਰਥਲਾ, ਅਜੇ ਕੁਮਾਰ, ਡੀ.ਏ.ਵੀ., ਸਸਸ ਹਾਥੀਗੇਟ, ਅੰਮ੍ਰਿਤਸਰ, ਜਸਪਾਲ ਕੌਰ ਲੈਕ ਪੰਜਾਬੀ, ਸਮਪਸਸਸ (ਕੰ) ਮਾਡਲ ਟਾਊਨ ਪਟਿਆਲਾ, ਰੇਸ਼ਮ ਕੌਰ, ਲੈਕ. ਸਰੀਰਕ ਸਿਖਿਆ ਸਸਸਸ ਗਾਂਧੀ ਕੈਂਪ ਜਲੰਧਰ, ਹਰਮਿੰਦਰ ਕੌਰ, ਲੈਕ. ਪੋਲ ਸਾਇੰਸ, ਸਸਸਸ ਮਨੌਲੀ, ਐਸ.ਏ.ਐਸ.ਨਗਰ ਤੇ ਸੁਨੀਲ ਕੁਮਾਰ, ਲੈਕ ਪੰਜਾਬੀ, ਸਸਸਸ ਕੁੱਤੀਵਾਲ ਕਲਾਂ ਬਠਿੰਡਾ।
ਮਾਸਟਰ ਕਾਡਰ ਅਧਿਆਪਕ (13): ਰਵਿੰਦਰ ਪਾਲ ਸਿੰਘ ਸ.ਸ. ਮਾਸਟਰ, ਸ.ਮਿ.ਸ ਮਿਰਜਾ ਪੁਰ ਹਸ਼ਿਆਰਪੁਰ, ਪਰਮਿੰਦਰ ਕੌਰ, ਸਸਸਸ (ਕੰ) ਚੱਕ ਰੁਲਦੂ ਸਿੰਘ ਵਾਲਾ, ਬਠਿੰਡਾ, ਕਰਮਜੀਤ ਕੌਰ, ਸਸਸਸ ਦਾਊਧਰ, ਮੋਗਾ, ਪਰਮਿੰਦਰ ਸਿੰਘ, ਸਾਇੰਸ ਮਾਸਟਰ, ਸ.ਮਿ.ਸ ਭੰਗਲ ਖੁਰਦ, ਸ.ਭ.ਸ ਨਗਰ, ਡਾ. ਮੀਨਾਕਸ਼ੀ ਵਰਮਾ,ਸ.ਮਾ.ਸ. ਸ ਫੀਲਖਾਨਾ,ਪਟਿਆਲਾ, ਕਸ਼ਮੀਰ ਸਿੰਘ, ਸਸਸਸ ਗੁਮਾਨਪੁਰਾ, ਅੰਮ੍ਰਿਤਸਰ, ਸਸਸਸ ਰੰਗੜ ਨੰਗਲ,ਗੁਰਦਾਸਪੁਰ, ਸਤਵਿੰਦਰ ਸਿੰਘ ਸ.ਹ.ਸ. ਮੜੌਲੀ ਕਲਾਂ, ਰੂਪਨਗਰ, ਰਾਜੇਸ਼ ਕੁਮਾਰ, ਸ.ਹ.ਸ. ਭਾਗੂ, ਬਠਿੰਡਾ, ਜੋਗਿੰਦਰ ਕੌਰ, ਸਕੰਸਸਸ ਨਹਿਰ ਗਾਰਡਨ, ਜਲੰਧਰ, ਸੁਖਵੰਤ ਸਿੰਘ ਸਸਸਸ ਫਤਿਹਗੜ੍ਹ ਛੰਨਾ, ਪਟਿਆਲਾ, ਸੁਰਿੰਦਰ ਕੌਰ, ਪੀ.ਟੀ.ਆਈ., ਸ਼ਹੀਦ ਏ ਆਜਮ ਸੁਖਦੇਵ ਥਾਪਰ ਸਕੰਸਸਸ ਭਾਰਤ ਨਗਰ ਲੁਧਿਆਣਾ, ਹਰਸ਼ ਜੁਨੇਜਾ, ਸੰਗੀਤ ਅਧਿਆਪਕ, ਸਕੰਸਸਸਸ ਫਾਜ਼ਿਲਕਾ ਤੇ ਬਲਵਿੰਦਰ ਸਿੰਘ, ਤਬਲਾ ਵਾਦਕ ਸਕੰਸਸਸ ਪੱਟੀ ਤਰਨਤਾਰਨ।
ਈ.ਟੀ.ਟੀ. ਕਾਡਰ (16): ਸੰਜੀਵ ਕੁਮਾਰ, ਸਪ੍ਰਸ ਘੁਲਾਲ, ਜਿਲ੍ਹਾ ਲੁਧਿਆਣਾ, ਜਗਤਾਰ ਸਿੰਘ, ਸਪ੍ਰਸ ਮਨੈਲਾ, ਫ.ਗ.ਸ., ਅਸ਼ੋਕ ਕੁਮਾਰ ਸਪ੍ਰਸ, ਚਚਰਾੜੀ, ਬਲਾਕ ਗੁਰਾਇਆ-2 (ਜਲੰਧਰ), ਅੰਜੂ ਬਾਲਾ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਗੁਰਾਇਆਂ, ਬਲਾਕ ਗੁਰਾਇਆਂ-1 (ਜਲੰਧਰ), ਕੁਲਵਿੰਦਰ ਸਿੰਘ, ਸਪ੍ਰਸ ਹਰਚੰਦਪੁਰਾ, ਸੰਗਰੂਰ, ਇੰਦਰਜੀਤ ਸਿੰਘ, ਸਰਕਾਰੀ ਐਲੀਮੈਟਰੀ ਸਕੂਲ ਮੀਰਪੁਰ ਬਲਾਕ ਬੱਸੀ ਪਠਾਨਾਂ, ਫਤਿਹਗੜ੍ਹ ਸਾਹਿਬ, ਹਰਿੰਦਰ ਸਿੰਘ ਗਰੇਵਾਲ, ਸ.ਪ੍ਰ੍ਰ.ਸ ਪੁਰਾਣਾ ਹਾਈਕੋਰਟ ਨਾਭਾ, ਪਟਿਆਲਾ, ਰਜਿੰਦਰ ਕੁਮਾਰ, ਸਪ੍ਰਸ ਮੁਕੰਦਪੁਰ, ਸ.ਭ.ਸ.ਨਗਰ, ਮੰਗਲ ਲਾਲ ਸਪ੍ਰਸ ਰੰਗੜ੍ਹ ਪਿੰਡੀ ਬਲਾਕ ਦੌਰਾਂਗਲਾ, ਜਿਲ੍ਹਾ ਗੁਰਦਾਸਪੁਰ, ਸਵਰਨ ਕੌਰ ਸ:ਐ:ਸ: ਕਾਲਾ ਬਲਾਕ ਵੇਰਕਾ,ਅੰਿਮ੍ਰਤਸਰ, ਨਰਿੰਦਰ ਅਰੋੜਾ, ਸ.ਪ੍ਰ.ਸ ਝਾਂਸ, ਹੁਸ਼ਿਆਰਪੁਰ, ਸਰਬਰਿੰਦਰ ਸਿੰਘ, ਮੁੱਖ ਅਧਿਆਪਕ, ਸਅਸ ਗੁਲਾਲੀਪੁਰ ਬਲਾਕ ਤਰਨਤਾਰਨ-1, ਰਜਿੰਦਰ ਸਿੰਘ, ਹੈੱਡ ਟੀਚਰ, ਸ.੍ਰਪ੍ਰ.ਸ ਫਿਰੋਜਸ਼ਾਹ, ਫਿਰੋਜ਼ਪੁਰ, ਮੇਜਰ ਸਿੰਘ, ਸ.ਪ੍ਰ.ਸ ਮੀਏਵਾਲ ਅਰਾਈਆਂ, ਜਲੰਧਰ, ਰੈਨੂੰ ਬਾਲਾ ਈਟੀਚਰ, ਸਪ੍ਰਸ ਐਫ਼ਐਫ਼ਨੰਗਲ ਰੂਪਨਗਰ ਤੇ ਵਰਸਲਾ ਕੁਮਾਰੀ, ਸੀ.ਐਚ.ਟੀ. ਹੁਸ਼ਿਆਰਪੁਰ।
ਪ੍ਰਸੰਸਾ ਪੱਤਰ ਹਾਸਲ ਕਰਨ ਵਾਲੇ ਅਧਿਆਪਕ (5): ਰਾਜਿੰਦਰ ਸਿੰਘ, ਸਪ੍ਰਸ ਵਾੜਾ ਭਾਈਕਾ, ਫਰੀਦਕੋਟ, ਜਸਵਿੰਦਰ ਸਿੰਘ, ਸਪ੍ਰਸ ਸੈਦੇਕੇ, ਫਰੀਦਕੋਟ, ਗੁਰਜੀਤ ਸਿੰਘ, ਸਪ੍ਰਸ ਕੋਟਲੀ ਸੱਕਿਆਂ ਵਾਲੀ, ਅੰਮ੍ਰਿਤਸਰ ਤੇ ਰਵੀ ਪ੍ਰਕਾਸ਼, ਜੂਨੀਅਰ ਸਹਾਇਕ, ਸ.ਸ.ਸ.ਸ. (ਕੰਨਿਆ) ਪੱਟੀ ਤਰਨ ਤਾਰਨ।
ਸਵੱਛ ਵਿਦਿਆਲਾ ਪੁਰਸਕਾਰ ਜਿੱਤਣ ਵਾਲੇ ਸਨਮਾਨਤ ਕੀਤੇ ਗਏ ਸਕੂਲ (39): ਸਪ੍ਰਸ ਬੇਰੀ ਵਾਲਾ, ਸਪ੍ਰਸ ਸਿਟੀ ਸਕੂਲ ਜਲਾਲਾਬਾਦ, ਸਪ੍ਰਸ ਦੋਨਾ ਨਾਨਕਾ, ਸਪ੍ਰਸ ਛਾਬਾ, ਸਪ੍ਰਸ ਮਾਡਲ ਫਿਰੋਜ਼ਪੁਰ, ਸਪ੍ਰਸ ਸੰਦਪੁਰ, ਸਪ੍ਰਸ ਟੋਹਲੂ, ਸਪ੍ਰਸ ਗੋਰਾਇਆ ਲੜਕੀਆਂ, ਸਪ੍ਰਸ ਬੁਰਜ ਹਰੀ ਸਿੰਘ, ਸਪ੍ਰਸ ਬਾਘਹਿੰਧੀ, ਸਪ੍ਰਸ ਸਨੇਟਾ, ਸਪ੍ਰਸ ਮੁਕੰਦਪੁਰ, ਸਪ੍ਰਸ ਮੁਬਾਕਪੁਰ, ਸਪ੍ਰਸ ਰੁੜਕੀ ਖੁਰਦ, ਸਪ੍ਰਸ ਸ਼ੂਲਰ, ਸਪ੍ਰਸ ਘਸੀਟਪੁਰ, ਸਮਿਸ ਕਿੰਗਰਾ, ਸਮਿਸ ਤੰਬੂ ਵਾਲੀ, ਸਮਿਸ ਹੇਲਰ, ਸਹਸ ਕਮਾਲ ਵਾਲਾ, ਸਹਸ ਮਿਸ਼ਰੀ ਵਾਲਾ (ਰਮਸਾ), ਸਹਸ ਰਟੌਲ ਰੂਹੀ, ਸਹਸ ਮਹਿਤਾਂ, ਸਹਸ ਭੂਜੀਆ, ਸਸਸਸ ਭੜੀ, ਸਸਸਸ ਗੋਬਿੰਦਗੜ੍ਹ ਲੜਕੀਆਂ, ਸਸਸਸ ਮਾਹਮੂਜੌਆ, ਸਸਸਸ ਬਹਿਕ ਗੁਜਰਾਂ, ਸਸਸਸ ਨਹਿਰੂ ਗਾਰਡਨ ਲੜਕੀਆਂ, ਸਸਸਸ ਧਾਲੀਵਾਲ ਬੇਟ, ਸਸਸਸ ਹਠੂਰ, ਸਸਸਸ ਕਪੂਰੇ, ਸਸਸਸ ਸੋਹਾਣਾ ਲੜਕੀਆਂ, ਸਸਸਸ ਲੜਕੀਆਂ ਗਿੱਦੜਬਾਹਾ ਵਾਰਡ ਨੰਬਰ 7, ਸਸਸਸ ਲਧਾਣਾ ਝੀਕਾ, ਸਸਸਸ ਦੰਦਰਾਲਾ ਢੀਂਡਸਾ, ਸਸਸਸ ਛਾਜਲੀ ਤੇ ਸਸਸਸ ਜਖੇਪਲ।