ਸਿੱਖਿਆ ਮੰਤਰੀ ਨੇ ਅਧਿਆਪਕ ਵਰਗ ਨੂੰ ਦਿੱਤੀ ‘ਅਧਿਆਪਕ ਦਿਵਸ’ ਦੀ ਵਧਾਈ

1137
Advertisement

ਚੰਡੀਗੜ੍ਹ, 4 ਸਤੰਬਰ: ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਭਲਕੇ ਪੂਰੇ ਦੇਸ਼ ਭਰ ਵਿੱਚ ਮਨਾਏ ਜਾਣ ਵਾਲੇ ‘ਅਧਿਆਪਕ ਦਿਵਸ’ ਦੀ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਅਧਿਆਪਕਾਂ ਦੇ ਨਾਂ ਵਧਾਈ ਸੰਦੇਸ਼ ਵਿੱਚ ਕਿਹਾ ਕਿ ਇਹ ਉਹ ਦਿਨ ਹੁੰਦਾ ਹੈ ਜਦੋਂ ਅਸੀਂ ਦੇਸ਼ ਦੇ ਦੂਜੇ ਰਾਸ਼ਟਰਪਤੀ ਅਤੇ ਪਹਿਲੇ ਉਪ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦੇ ਹਨ ਜਿਨ੍ਹਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਮਹਾਨ ਦਾਰਸ਼ਨਿਕ ਅਤੇ ਪ੍ਰਸਿੱਧ ਅਧਿਆਪਕ ਵਜੋਂ ਜਾਣੇ ਜਾਂਦੇ ਡਾ.ਰਾਧਾਕ੍ਰਿਸ਼ਨਨ ਦੇ ਜੀਵਨ ਤੋਂ ਸੇਧ ਲੈ ਕੇ ਸਿੱਖਿਆ ਖੇਤਰ ਵਿੱਚ ਨਵੀਆਂ ਉਚਾਈਆਂ ਛੂਹਣ ਲਈ ਪ੍ਰੇਰਨਾ ਮਿਲਦੀ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਅਤੇ ਨਰੋਏ ਸਮਾਜ ਦੇ ਉਸਰੱਈਏ ਹੁੰਦੇ ਹਨ।
ਸਿੱਖਿਆ ਮੰਤਰੀ ਨੇ ਅਗਾਂਹ ਦੱਸਿਆ ਕਿ ਭਲਕੇ ਮੁਹਾਲੀ ਸਥਿਤ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ‘ਘਰ ਘਰ ਰੋਜ਼ਗਾਰ ਮੇਲੇ’ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਚੁਣੇ ਗਏ 1337 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ‘ਅਧਿਆਪਕ ਦਿਵਸ’ ਦਾ ਤੋਹਫਾ ਦੇਣਗੇ। ਇਸ ਮੌਕੇ ਤਰਸ ਦੇ ਆਧਾਰ ‘ਤੇ ਕੇਸਾਂ ਤਹਿਤ 50 ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਵੀ ਨਿਯੁਕਤੀ ਪੱਤਰ ਦੇਣਗੇ। ਇਨ੍ਹਾਂ ਵਿੱਚੋਂ 40 ਦੀ ਨਿਯੁਕਤੀ ਕਲਰਕ ਅਤੇ 10 ਦੀ ਦਰਜਾ ਚਾਰ ਵਜੋਂ ਹੋਈ ਹੈ।

Advertisement

LEAVE A REPLY

Please enter your comment!
Please enter your name here