ਚੰਡੀਗੜ੍ਹ, 24 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਕੀਤੀ ਗਈ ਨਿੱਜੀ ਟਿਪੱਣੀ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਪੂਰਾ ਹਰਿਆਣਾ ਮੇਰਾ ਪਰਿਵਾਰ ਹੈ। ਸਾਨੂੰ ਮਹਿਲਾਵਾਂ ਅਤੇ ਕੁੜੀਆਂ ਦੀ ਚਿੰਤਾ ਹੈ। ਹਰਿਆਣਾ ‘ਤੇ ਲਗੇ ਭੂਰਣ ਹੱਤਿਆ ਦੇ ਕਲੰਕ ਦੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਦੇ ਚਿੰਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਿੱਜੀ ਟਿਪੱਣੀ ਗੰਦੀ ਰਾਜਨੀਤੀ ਦਾ ਰੂਪ ਹੈ।
ਮੁੱਖ ਮੰਤਰੀ ਮਨੋਹਰ ਲਾਲ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਬੇਟੀ, ਬੇਟੀ ਅਤੇ ਪਤਨੀ ਦੇ ਨਾਤੇ ਨਾਲ ਪਰਿਵਾਰ ਨਹੀਂ ਹੈ, ਲੇਕਿਨ ਪੂਰਾ ਹਰਿਆਣਾ ਮੇਰਾ ਪਰਿਵਾਰ ਹੈ ਅਤੇ ਉਸ ਪਰਿਵਾਰ ਦੇ ਨਾਤੇ ਬੇਟੀਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਅਤੇ ਸਿਖਿਆ ਦੀ ਵਿਵਸਥਾ ਅਸੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਟੀਆਂ ਦੀ ਸਿਖਿਆ ਲਈ ਹਰ 20 ਕਿਲੋਮੀਟਰ ‘ਤੇ ਇਕ ਕਾਲਜ ਹੋਵੇ। ਇਸ ਕੜੀ ਵਿਚ ਪਿਛਲੀ ਦਿਨਾਂ ਇਕ ਹੀ ਸਮੇਂ ‘ਤੇ 21 ਕਾਲਜਾਂ ਦਾ ਨੀਂਹ ਪੱਥਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ‘ਤੇ ਭਰੂਣ ਹੱਤਿਆ ਦਾ ਕਲੰਕ ਲਗਿਆ ਸੀ, ਜਿਸ ਦੀ ਹੁੱਡਾ ਜੀ ਨੇ 10 ਸਾਲਾਂ ਵਿਚ ਚਿੰਤਾ ਨਹੀਂ ਕੀਤੀ। ਉਨ੍ਹਾਂ ਦੇ ਸਮੇਂ ਭੂਰਣ ਹੱਤਿਆ ਦਾ ਲਿੰਗਾਨੁਪਾਤ ਔਸਤ 847 ਸੀ, ਅਸੀਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਚਲਾਈ, ਜਿਸ ਤੋਂ ਬਾਅਦ ਸਾਲਾਨਾ ਅਨੁਪਾਤ ਸਾਲ 2016 ਵਿਚ 900 ਅਤੇ ਸਾਲ 2017 ਵਿਚ 911 ਅਤੇ 937 ਮਹੀਨਾ ਔਸਤ ਹੈ। ਉਨ੍ਹਾਂ ਕਿਹਾ ਕਿ ਹਜਾਰਾਂ ਲੜਕੀਆਂ, ਜੋ ਗਰਭ ਵਿਚ ਮਰਦੀ ਰਹੀ ਹੈ, ਉਨ੍ਹਾਂ ਦੀ ਜਾਣੋ ਉਹ ਨਹੀਂ ਬਚਾ ਸਕੇ,। ਅਸੀਂ ਉਨ੍ਹਾਂ ਦੀ ਜਾਨਾਂ ਬਚਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕ ਪਿਤਾ ਦਾ ਦਰਦ ਜਿੰਨ੍ਹਾਂ ਮੈਂ ਸਮਝਦਾ ਹਾਂ, ਉਨ੍ਹਾਂ ਤਾਂ ਸ਼ਾਇਦ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਕੁੜੀਆਂ ਦੇ ਪ੍ਰਤੀ ਮੇਰਾ ਦਿਲ ਵਿਚ ਜੋ ਵਿਚਾਰ ਹੈ, ਉਨ੍ਹਾਂ ਉਹ ਸ਼ਾਇਦ 10 ਜਨਮਾਂ ਵਿਚ ਵੀ ਨਹੀਂ ਸਮਝ ਸਕਦੇ।
ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਦੀ ਬੇਟੀ ਮਿਸ ਵਰਗ ਮਾਨੁਸ਼ੀ ਛਿੱਲਰ ਨੇ ਆਪਣੀ ਮਿਹਨਤ ਅਤੇ ਦਮ ‘ਤੇ ਦੇਸ਼ ਵਿਦੇਸ਼ ਵਿਚ ਨਾਮਨਾ ਖੱਟਿਆ ਹੈ, ਜਿਸ ਦਾ ਸਿਹਰਾ ਉਸ ਬੇਟੀ ਨੂੰ ਹੀ ਜਾਂਦਾ ਹੈ। ਉਨ੍ਹਾਂ ਦਸਿਆ ਕਿ ਮਾਨੁਸ਼ੀ ਛਿੱਲਰ 30 ਨਵੰਬਰ ਨੂੰ ਕੁਰੂਕਸ਼ੇਤਰ ਵਿਚ ਆਵੇਗੀ, 1 ਦਸੰਬਰ ਨੂੰ ਸੋਨੀਪਤ ਵਿਚ ਯੂਨੀਵਰਸਿਟੀ ਵਿਚ ਪ੍ਰੋਗ੍ਰਾਮ ਹੋਵੇਗਾ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਵੱਧ ਤੋਂ ਵੱਧ ਸਨਮਾਨ ਕਰਾਂਗੇ।
ਸਾਕਸ਼ੀ ਮਲਿਕ ਨੂੰ ਨੌਕਰੀ ਦੇਣ ਦੇ ਸੁਆਲ ‘ਤੇ ਮੁੱਖ ਮੰਤਰੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਤਮਗਾ ਜਿੱਤਣ ਵਾਲੀ ਬੇਟੀ ਦੇ ਹਰਿਆਣਾ ਵਿਚ ਦਾਖਲ ਹੋਣ ਤੋਂ ਪਹਿਲੇ ਘੰਟੇ ਵਿਚ ਹੀ ਸਾਡੀ ਸਰਕਾਰ ਨੇ ਚੈਕ ਦਿੱਤਾ ਸੀ। ਉਨ੍ਹਾਂ ਦਸਿਆ ਕਿ ਸਾਕਸ਼ੀ ਮਲਿਕ ਪਹਿਲਾਂ ਤੋਂ ਹੀ ਰੇਵਲੇ ਵਿਚ ਕੰਮ ਕਰ ਰਹੀ ਸੀ ਅਤੇ ਉਨ੍ਹਾਂ ਨੇ ਰੇਲਵੇ ਵਿਚ ਹੀ ਕੰਮ ਕਰਨ ਦੀ ਇੱਛਾ ਪ੍ਰਗਟਾਈ ਸੀ। ਜੇਕਰ ਉਹ ਹਰਿਆਣਾ ਵਿਚ ਕੰਮ ਕਰਨਾ ਚਾਹੁੰਦੀ ਹੈ ਤਾਂ ਜ਼ਰੂਰ ਉਨ੍ਹਾਂ ਨੂੰ ਇੱਥੇ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਦਸਿਆ ਕਿ ਰਾਜ ਵਿਚ ਖਿਡਾਰੀਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਸ ਲਈ ਇਕ ਸਿਸਟਮ ਬਣਾਇਆ ਗਿਆ ਹੈ, ਜਿਸ ਦੇ ਤਹਿਤ ਖਿਡਾਰੀਆਂ ਨੂੰ 3 ਫੀਸਦੀ ਕੋਟਾ ਦੇਕੇ ਨੌਕਰੀਆਂ ਵਿਚ ਅੱਗੇ ਵੱਧਾਇਆ ਜਾਵੇਗਾ।
ਮੁੱਖ ਮੰਤਰੀ ਨੇ ਦਸਿਆ ਕਿ ਦੇਸ਼ ਦੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ 25 ਨਵੰਬਰ ਨੂੰ ਕੁਰੂਕਸ਼ੇਤਰ ਵਿਚ ਹੋਣ ਵਾਲੇ ਕੌਮਾਂਤਰੀ ਗੀਤਾ ਜੈਯੰਤੀ ਦਾ ਉਦਘਾਟਨ ਕਰਨਗੇ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਰਾਸ਼ਟਰਪਤੀ ਪਹਿਲੀ ਵਾਰ ਹਰਿਆਣਾ ਵਿਚ ਆ ਰਹੇ ਹਨ, ਮੈਂ ਅਤੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਉਨ੍ਹਾਂ ਦਾ ਸੁਆਗਤ ਕਰੇਗਾ।