ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ, 46 ਟਰੇਨਾਂ ਤਿੰਨ ਦਿਨਾਂ ਲਈ ਰੱਦ
ਚੰਡੀਗੜ੍ਹ, 4ਮਈ(ਵਿਸ਼ਵ ਵਾਰਤਾ)- ਰੇਲਵੇ ਟਰੈਕ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ ਹੈ। ਪਟਿਆਲਾ ਦੇ ਸ਼ੰਭੂ ਸਟੇਸ਼ਨ ‘ਤੇ ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ 3 ਤੋਂ 5 ਮਈ ਤੱਕ 46 ਟਰੇਨਾਂ ਰੱਦ ਕਰ ਦਿੱਤੀਆਂ ਹਨ। ਜਦੋਂ ਕਿ 90 ਰੂਟ ਬਦਲੇ ਗਏ ਹਨ ਅਤੇ ਚਾਰ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਪੁਰਾਣੀ ਦਿੱਲੀ ਤੋਂ ਕਟੜਾ ਆਉਣ ਵਾਲੀ ਟਰੇਨ ਨੰਬਰ 14033, 14034 ਅਤੇ ਦਿੱਲੀ ਤੋਂ ਸਰਾਏ ਰੋਹਿਲਾ, ਮੁੰਬਈ ਸੈਂਟਰਲ ਆਉਣ ਵਾਲੀ ਟਰੇਨ ਨੰਬਰ 22401, 22402 ਰੱਦ ਰਹਿਣਗੀਆਂ। ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦੇ ਵਿਚਕਾਰ ਯਾਤਰਾ ਕਰਨ ਵਾਲੀ ਰੇਲਗੱਡੀ ਨੰਬਰ 12497 ਅਤੇ 12498, ਪੁਰਾਣੀ ਦਿੱਲੀ ਤੋਂ ਪਠਾਨਕੋਟ ਤੱਕ ਯਾਤਰਾ ਕਰਨ ਵਾਲੀ ਰੇਲਗੱਡੀ ਨੰਬਰ 22429, 22430 ਅਤੇ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਯਾਤਰਾ ਕਰਨ ਵਾਲੀ ਰੇਲਗੱਡੀ ਨੰਬਰ 12459, 12460 ਅਤੇ ਹਰਿਦੁਆਰ ਅਤੇ ਅੰਮ੍ਰਿਤਸਰ ਵਿਚਕਾਰ ਯਾਤਰਾ ਕਰਨ ਵਾਲੀ ਰੇਲਗੱਡੀ ਨੰਬਰ 1205, 1205 14681, 14682 ਨਵੀਂ ਦਿੱਲੀ ਤੋਂ ਜਲੰਧਰ ਸ਼ਹਿਰ ਜਾਣ ਵਾਲੀ ਰੇਲ ਗੱਡੀ ਨੰਬਰ 14653, 14654 ਹਿਸਾਰ ਅਤੇ ਅੰਮ੍ਰਿਤਸਰ ਵਿਚਕਾਰ ਯਾਤਰਾ ਕਰਨ ਵਾਲੀਆਂ ਗੱਡੀਆਂ ਰੱਦ ਰਹਿਣਗੀਆਂ।