ਸਵਾਈਨ ਫਲੂ ਦੀ ਲਪੇਟ ਵਿਚ ਚੰਡੀਗੜ੍ਹ 

450
Advertisement
ਚੰਡੀਗੜ੍ਹ,16 ਅਗਸਤ (ਅੰਕੁਰ) : ਚੰਡੀਗੜ੍ਹ ਵਿਭਾਗ ਸਿਹਤ ਵਿਭਾਗ ਦੀ ਮੰਨੀਏ ਤਾਂ ਐੱਚ. 1 ਐੈੱਨ.1 ਨਾਲ ਨਿਪਟਣ ਲਈ ਹਸਪਤਾਲਾਂ ਨੇ ਪੂਰੇ ਇੰਤਜ਼ਾਮ ਕਰ ਲਏ ਹਨ। ਮਰੀਜ਼ ਦੇ ਘਰ ਵਾਲਿਆਂ ਨੂੰ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਆਸ-ਪਾਸ ਦੇ ਇਲਾਕੇ ‘ਚ ਵੀ ਜਾਂਚ ਕੀਤੀ ਜਾ ਰਹੀ ਹੈ। ਸਿਟੀ ਬਿਊਟੀਫੁਲ ਵੀ ਸਵਾਈਨ ਫਲੂ ਦੀ ਲਪੇਟ ਵਿਚ ਆਗਿਆ ਹੈ| ਸ਼ਹਿਰ ਵਿਚ ਸਵਾਈਨ ਲੂ ਨਾਲ ਹੁਣ ਤਕ 5 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 25 ਦੇ ਕਰੀਬ ਚੰਡੀਗੜ੍ਹ ਹਸਪਤਾਲਾਂ ਵਿਚ ਕੇਸ ਚਾਲ ਰਹੇ ਹਨ। ਜਿਸ ਵਿਚ ਪੀ. ਜੀ. ਆਈ. ‘ਚ ਹੁਣ ਤਕ 7 ਡਾਕਟਰ ਸਵਾਈਨ ਫਲੂ ਦੀ ਲਪੇਟ ਵਿਚ ਆ ਚੁੱਕੇ ਹਨ। ਡਾਕਟਰਾਂ ਤੋਂ ਇਲਾਵਾ ਨਰਸ ਤੇ ਲੈਬ ਟੈਕਨੀਸ਼ਨ ‘ਚ ਵੀ ਐੱਚ-1 ਐੱਨ-1 ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਅਨੁਸਾਰ ਪੀ. ਜੀ. ਆਈ. ‘ਚ ਆਉਣ ਵਾਲੇ ਸਵਾਈਨ ਫਲੂ ਮਰੀਜ਼ਾਂ ਨੂੰ ਦੂਜੇ ਮਰੀਜ਼ਾਂ ਤੋਂ ਵੱਖ ਰੱਖਣ ਲਈ ਵੱਖਰਾ ਰੂਟ ਬਣਾਇਆ ਗਿਆ ਹੈ। ਸਵਾਈਨ ਫਲੂ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੇ ਪੀ. ਜੀ. ਆਈ. ਨਹਿਰੂ ਹਸਪਤਾਲ ਦੇ ਸੀ. ਡੀ. ਵਾਰਡ ‘ਚ ਮਰੀਜ਼ਾਂ ਲਈ ਵਾਰਡ ‘ਚ ਵੱਖ ਤੋਂ ਇਕ ਹੋਰ ਵਾਰਡ ਦਾ ਨਿਰਮਾਣ ਕੀਤਾ ਹੈ। ਸੀ. ਡੀ. ਵਾਰਡ ‘ਚ ਲਗਭਗ 13 ਦੇ ਲਗਭਗ ਬੈੱਡਾਂ ਦੀ ਵਿਵਸਥਾ ਹੈ। ਇਸਦੇ ਨਾਲ ਹੀ 5 ਬੈੱਡ ਹੋਰ ਵਧਾਏ ਗਏ ਹਨ। ਇਸ ਤੋਂ ਪਹਿਲਾਂ ਐਡਵਾਂਸ ਪੈਡੀਐਟਟ੍ਰਿਕ ਵਿਭਾਗ ‘ਚ ਬੱਚਿਆਂ ਲਈ ਵੀ ਵੱਖ ਤੋਂ ਸੀ. ਡੀ. ਵਾਰਡ ਬਣਾਇਆ ਗਿਆ ਹੈ। ਪੀਜੀਆਈ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ‘ਚ ਦਾਖਲ ਮਰੀਜ਼ਾਂ ਨੂੰ ਸਾਵਧਾਨੀ ਵਜੋਂ ਦਵਾਈ ਦਿੱਤੀ ਜਾਵੇਗੀ ਤਾਂ ਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋਵੇ। ਸਿਹਤ ਵਿਭਾਗ ਵੈਕਟਰ ਬੌਰਨ ਡਿਸੀਜ਼ ਰੋਕਣ ਲਈ ਕੰਪੇਨ ਚਲਾ ਰਿਹਾ ਹੈ, ਜਿਸ ‘ਚ ਸਕ੍ਰੀਨਿੰਗ, ਸਫ਼ਾਈ ਤੇ ਲੋਕਾਂ ਦੇ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।ਚੰਡੀਗੜ੍ਹ ਪ੍ਰਸ਼ਾਸ਼ਨ ਦਾ ਕਹਿਣਾ ਹੈ ਫਲੂ ਤੋਂ ਬਚਾਉਣ ਲਈ ਸਕੂਲਾਂ ਕਾਲਜਾਂ ਵਿਚ ਇਸ ਤੋਂ ਬਚਣ ਲਈ ਜਾਗਰੂਕ ਕੈਪ  ਲਗਾਏ ਜਾ ਰਹੇ ਹਨ।
ਕੀ ਹੈ ਸਵਾਈਨ ਫਲੂ—–
ਸਵਾਈਨ ਫਲੂ, ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।  ਇਸ ਬਿਮਾਰੀ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ  ਤਕ ਪਹੁੰਚਦਾ ਹੈ। ਇਸੇ ਤਰ੍ਹਾਂ ਜੇ ਰੋਗੀ ਨੇ ਕਿਸੇ ਦਰਵਾਜ਼ੇ ਦੇ ਹੈਂਡਲ ਨੂੰ ਛੋਹਿਆ ਹੋਵੇ ਜਾਂ ਹੋਰ ਕਿਤੇ ਵੀ ਇਨਫੈਕਸ਼ਨ ਛੱਡੀ ਹੋਵੇ ਜਿਵੇਂ ਬੱਸਾਂ-ਗੱਡੀਆਂ, ਸਾਂਝੇ ਗ਼ੁਸਲਖ਼ਾਨੇ, ਤੌਲੀਆ ਜਾਂ ਹੋਰ ਕੱਪੜੇ ਆਦਿ ’ਤੇ, ਤਾਂ ਉਸ ਵਸਤੂ ਨੂੰ ਛੂਹਣ ਜਾਂ ਵਰਤਣ ਨਾਲ ਸਵਾਈਨ ਫਲੂ ਦਾ 81N1 ਵਾਇਰਸ ਤੁਹਾਡੇ ਅੰਦਰ ਜਾ ਸਕਦਾ ਹੈ।
ਸਵਾਈਨ ਫਲੂ ਦੇ ਲੱਛਣ: ਲੱਛਣ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਤੋਂ ਲੈ ਕੇ ਬਿਮਾਰ ਹੋਣ ਤੋਂ ਇੱਕ ਹਫ਼ਤਾ ਬਾਅਦ ਤਕ ਸਵਾਈਨ ਫਲੂ ਦਾ ਜੀਵਾਣੂੰ  ਰੋਗੀ ਵਿਅਕਤੀ ਤੋਂ ਤੰਦਰੁਸਤ ਤਕ ਫੈਲ ਸਕਦਾ ਹੈ।  ਜੇ ਕਿਸੇ ਬੱਚੇ ਨੂੰ ਇਨਫੈਕਸ਼ਨ ਹੋਵੇ ਤਾਂ ਉਹ ਦਸ ਦਿਨਾਂ ਤਕ ਇਹ  ਇਨਫੈਕਸ਼ਨ ਫੈਲਾ ਸਕਦਾ ਹੈ।  ਉਂਜ ਇਸ ਮਰਜ਼ ਦੇ ਲੱਛਣ ਆਮ ਫਲੂ ਵਾਲੇ ਹੀ ਹੁੰਦੇ ਹਨ ਜਿਵੇਂ-
* ਖੰਘ ਅਤੇ ਬੁਖ਼ਾਰ ਜੋ 100 ਡਿਗਰੀ ਫਾਰਨਹੀਟ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ।
* ਗਲ਼ੇ ਦਾ ਦੁਖਣਾ।
* ਸੰਘ ਪੱਕਣਾ।
* ਨਜ਼ਲਾ।
* ਨੱਕ ਬੰਦ ਹੋਣਾ।
* ਸਿਰ ਪੀੜ।
* ਠੰਢ ਲੱਗਣੀ।
* ਥਕਾਵਟ।
* ਅੱਖਾਂ ਵਿੱਚ ਲਾਲਗੀ ਆਦਿ।
ਯਾਦ ਰੱਖਣ ਵਾਲੀਆਂ ਗੱਲਾਂ:
 ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਸਾਫ਼ ਪਾਣੀ ਨਾਲ  ਧੋਂਦੇ ਰਹੋ।  ਸੈਨੇਟਾਇਜ਼ਰ ਵੀ ਵਰਤ ਸਕਦੇ ਹੋ।
 ਅੱਖਾਂ, ਨੱਕ ਤੇ ਮੂੰਹ ਨੂੰ ਵਧੇਰੇ ਨਾ ਛੂਹੋ।
 ਫਲੂ/ਜ਼ੁਕਾਮ ਵਾਲੇ ਵਿਅਕਤੀਆਂ ਕੋਲੋਂ ਦੂਰ ਰਹੋ।
 ਇਹ ਰੋਗ ਸੂਰ ਦੇ ਮੀਟ ਦਾ ਸੇਵਨ ਕਰਨ ਤੋਂ ਨਹੀਂ ਫੈਲਦਾ।
 ਕਿਸੇ ਤਰ੍ਹਾਂ ਦੀ ਗੰਧ/ਖ਼ੁਸ਼ਬੋ ਸਰੀਰ ਨਾਲ ਬੰਨ੍ਹਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
Advertisement

LEAVE A REPLY

Please enter your comment!
Please enter your name here