ਸਰਕਾਰੀ ਬੈਂਕਾਂ ਦੀ ਹੜਤਾਲ ਨਾਲ ਲੋਕ ਹੋਏ ਪ੍ਰੇਸ਼ਾਨ

1286
Advertisement


ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ)- ਦੇਸ਼ ਭਰ ਵਿਚ ਅੱਜ ਬੈਂਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਬੈਂਕ ਹੜਤਾਲ ਤੇ ਸਨ, ਇਸ ਲਈ ਅੱਜ ਕੋਈ ਵੀ ਕੰਮਕਾਜ ਨਹੀਂ ਹੋਇਆ| ਯੂਨਾਇਟਡ ਫੋਰਮ ਆਫ ਬੈਂਕ ਯੂਨੀਅਨਸ ਦੇ ਸੱਦੇ ਉਤੇ ਦੇਸ਼ ਵਿਆਪੀ ਹੜਤਾਲ ਵਿਚ ਲੱਖਾਂ ਗ੍ਰਾਮੀਣ ਬੈਂਕ ਕਰਮੀ ਸ਼ਾਮਿਲ ਹੋਏ|
ਅੱਜ ਸਰਕਾਰੀ ਬੈਂਕ ਨਾ ਖੁੱਲ੍ਹਣ ਕਾਰਨ ਆਮ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ| ਲੋਕਾਂ ਲਈ ਮਨੀ ਟਰਾਂਸਫਰ, ਬੱਚਿਆਂ ਦੀ ਫੀਸ ਜਮ੍ਹਾਂ ਕਰਨ, ਚੈੱਕ ਕੈਸ਼ ਕਰਾਉਣ ਤੇ ਪਾਸਬੁੱਕ ਐਂਟਰੀ ਕਰਾਉਣ ਵਰਗੀਆਂ ਸਹੂਲਤਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ|
ਇਸ ਦੌਰਾਨ ਬੈਂਕਾਂ ਵਿਚ ਤਾਲੇ ਲੱਗੇ ਹੋਏ ਸਨ ਅਤੇ ਕਰਮਚਾਰੀਆਂ ਨੇ ਨਾਅਰੇਬਾਜੀ ਕੀਤੀ| ਪੰਜਾਬ ਦੇ ਲਗਪਗ ਸਾਰੇ ਸ਼ਹਿਰਾਂ ਵਿਚ ਅਜਿਹੇ ਹੀ ਹਾਲਾਤ ਸਨ| ਹਾਲਾਂਕਿ ਆਈ.ਸੀ.ਆਈ.ਸੀ.ਆਈ, ਐਚ.ਡੀ.ਐਫ.ਸੀ, ਐਕਸਿਸ ਅਤੇ ਕੋਟਕ ਮਹਿੰਦਰਾ ਬੈਂਕ ਵਰਗੇ ਪ੍ਰਾਈਵੇਟ ਬੈਂਕਾਂ ਵਿਚ ਕੰਮਕਾਜ ਆਮ ਰਿਹਾ|

Advertisement

LEAVE A REPLY

Please enter your comment!
Please enter your name here