ਸਰਕਾਰੀ ਨੋਕਰੀਆਂ ਦੀ ਤਿਆਰੀ ਲਈ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ
ਅੰਮ੍ਰਿਤਸਰ 1 ਅਕਤੂਬਰ (ਵਿਸ਼ਵ ਵਾਰਤਾ):-ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਹਿਤ ਬੇਰੋਜ਼ਗਾਰ ਨੋਜਵਾਨਾ ਨੂੰ ਸਰਕਾਰੀ ਨੋਕਰੀਆਂ ਦੇ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਮੁਫਤ ਆਨ-ਲਾਈਨ ਕੋਚਿੰਗ ਮੁਹਇਆ ਕਰਵਾਉਣ ਲਈ ਸ਼ੁਰੂਆਤ ਹੋ ਚੁੱਕੀ ਹੈ
ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋ UPSC,PPSC,RRB,PSSSB,PO CLERICAL,BANKING,SSC ਅਤੇ ਹੋਰਨਂਾ ਵਿਭਾਗੀ ਪ੍ਰੀਖਿਆਵਾਂ ਲਈ ਮੁਫਤ ਆਨ-ਲਾਈਨ ਕੋਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ। ਕਲਰਕਾਂ ਦੇ ਬੈਚ ਲਈ ਰਜਿਸਟਰ ਕਰਨ ਲਈ ਉਮੀਦਵਾਰਾਂ ਦੀ ਯੋਗਤਾ ਘੱਟੋ ਘੱਟ ਗ੍ਰੇਜੁਏਸ਼ਨ ਹੋਣੀ ਜਰੂਰੀ ਹੈ। ਇਸ ਲਈ ਵੱਧ ਤੋ ਵੱਧ ਪਾ੍ਰਰਥੀ ਪਹਿਲੇ ਬੈਚ ਲਈ ਰਜਿਸਟ੍ਰਸ਼ਨ ਕਰਕੇ ਇਸ ਮੁਫਤ ਕੋਚਿੰਗ ਦਾ ਲਾਹਾ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਹੇਠ ਲਿਖੇ https:www.eduzphere.com/
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਣਬੀਰ ਸਿੰਘ ਮੁੱਧਲ ਨੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਮੁਫਤ ਆਨ-ਲਾਈਨ ਕੋੋਚਿੰਗ ਦਾ ਵੱਧ ਤੋ ਵੱਧ ਲਾਭ ਓੁਠਾਈਆ ਜਾਵੇ, ਤਾਂ ਜੋ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਦਾ ਸੁਪਣਾ ਸਾਕਾਰ ਹੋ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅੰਮ੍ਰਿਤਸਰ ਦੇ ਕੈਰੀਅਰ ਕੌਂਸਲਰ ਸ਼੍ਰੀ ਗੋਰਵ ਕੁਮਾਰ ਅਤੇ ਮੋਬਾਇਲ ਨੰਬਰ-99157-89068 ਨਾਲ ਰਾਬਤਾ ਕੀਤਾ ਜਾ ਸਕਦਾ ਹੈ।