ਸਨਰਾਈਜ਼ਰਜ਼ ਹੈਦਰਾਬਾਦ ਨੇ IPL ਦੇ ਇਤਿਹਾਸ ਵਿੱਚ ਬਣਾਇਆ ਸਭ ਤੋਂ ਵੱਡਾ ਸਕੋਰ
ਬੰਗਲੌਰ ਨੂੰ ਹਰਾ ਕੇ ਜਿੱਤਿਆ ਮੁਕਾਬਲਾ
ਚੰਡੀਗੜ੍ਹ, 16ਅਪ੍ਰੈਲ(ਵਿਸ਼ਵ ਵਾਰਤਾ)- ਸਨਰਾਈਜ਼ਰਜ਼ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਵਾਲਾ ਮੈਚ 25 ਦੌੜਾਂ ਨਾਲ ਜਿੱਤ ਲਿਆ। ਸੋਮਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਚਿੰਨਾਸਵਾਮੀ ਸਟੇਡੀਅਮ ‘ਚ ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਹੈਦਰਾਬਾਦ ਨੇ 20 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਜਿਸਦੇ ਜਵਾਬ ਵਿੱਚ ਆਰਸੀਬੀ ਨੇ 7 ਵਿਕਟਾਂ ਗੁਆ ਕੇ 262 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਵੱਲੋਂ ਟ੍ਰੈਵਿਸ ਹੈੱਡ ਨੇ 39 ਗੇਂਦਾਂ ‘ਤੇ ਸੈਂਕੜਾ ਜੜਿਆ, ਉਸ ਨੇ 41 ਗੇਂਦਾਂ ‘ਤੇ 102 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਨੇ 67 ਅਤੇ ਅਬਦੁਲ ਸਮਦ ਨੇ 37 ਦੌੜਾਂ ਬਣਾਈਆਂ। ਆਰਸੀਬੀ ਵੱਲੋਂ ਦਿਨੇਸ਼ ਕਾਰਤਿਕ ਨੇ 35 ਗੇਂਦਾਂ ‘ਤੇ 83 ਦੌੜਾਂ ਬਣਾਈਆਂ।